Punjab
ਅਜਨਾਲਾ ‘ਚ ਲਾਈਟਾਂ ਤੇ ਕੈਮਰੇ ਲਗਾਉਣ ਲਈ 1.61 ਕਰੋੜ ਰੁਪਏ ਦੀ ਰਾਸ਼ੀ ਹੋਈ ਜਾਰੀ:- ਮੰਤਰੀ ਧਾਲੀਵਾਲ

17 ਫਰਵਰੀ 2024: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਸ਼ਹਿਰ ਵਿੱਚ ਲਾਈਟਾਂ ਅਤੇ ਸੀਸੀਟੀਵੀ ਕੈਮਰੇ ਲਗਾਉਣ ਦਾ ਜੋ ਵਾਅਦਾ ਕੀਤਾ ਸੀ ਉਹ ਕੁਝ ਦਿਨਾਂ ਵਿੱਚ ਪੂਰਾ ਹੋਣ ਜਾ ਰਿਹਾ ਹੈ| ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਲਈ 1.61 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਪ੍ਰਗਟਾਵਾ ਕਰਦੇ ਦੱਸਿਆ ਕਿ ਸ਼ਹਿਰ ਵਿੱਚ 200 ਉੱਚ ਕੁਆਲਿਟੀ ਦੀਆਂ ਲਾਈਟਾਂ ਲਈ 92.72 ਲੱਖ ਰੁਪਏ ਅਤੇ 130 ਕੈਮਰੇ ਜੋ ਕਿ ਸਕਿਉਰਟੀ ਦਾ ਕੰਮ ਕਰਨਗੇ ਲਈ 62. 22 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ।
ਅਜਨਾਲਾ ਹਲਕੇ ਲਈ ਮੈਂ ਜੋ ਵੀ ਮੰਗ ਰੱਖੀ ਹੈ , ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਸ ਨੂੰ ਪੂਰਾ ਕੀਤਾ ਹੈ। ਉਨਾਂ ਦੱਸਿਆ ਕਿ ਅਜਨਾਲਾ ਸ਼ਹਿਰ ਦੇ ਸਕੂਲਾਂ ਲਈ ਕਰੀਬ 78 ਲੱਖ ਰੁਪਏ ਅਤੇ ਅਜਨਾਲਾ ਹਲਕੇ ਦੇ ਸਮੁੱਚੇ ਸਰਕਾਰੀ ਸਕੂਲਾਂ ਲਈ 28 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਕੁਝ ਹੀ ਦਿਨਾਂ ਵਿੱਚ ਨਾਲਿਆਂ ਦੀ ਸਫਾਈ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ।ਧਾਲੀਵਾਲ ਨੇ ਕਿਹਾ ਕਿ ਮੇਰਾ ਕੰਮ ਆਪਣੇ ਹਲਕੇ ਦਾ ਵਿਕਾਸ ਕਰਨਾ ਹੈ, ਕਿਸੇ ਨੂੰ ਭੰਡਣਾ ਜਾਂ ਕਿਸੇ ਉੱਤੇ ਦੋਸ਼ ਲਗਾਉਣਾ ਨਹੀਂ। ਮੈਂ ਆਪਣਾ ਕੰਮ ਕਰ ਰਿਹਾ ਹਾਂ ਅਤੇ ਲਗਾਤਾਰ ਕਰਦਾ ਰਹਾਂਗਾ ਤਾਂ ਕਿ ਮੇਰਾ ਹਲਕਾ ਪੰਜਾਬ ਦਾ ਮੋਹਰੀ ਹਲਕਾ ਬਣ ਸਕੇ।