Punjab
ਫਤਹਿਗੜ ਸਾਹਿਬ ‘ਚ ਝੁੱਗੀ ਨੂੰ ਅੱਗ ਲੱਗਣ ਕਾਰਨ ਬਜ਼ੁਰਗ ਵਿਅਕਤੀ ਦੀ ਹੋਈ ਦਰਦਨਾਕ ਮੌਤ

14 ਦਸੰਬਰ 2023: ਫਤਹਿਗੜ ਸਾਹਿਬ ਵਿਖੇ ਮੰਡੋਫਲ ਰੋਡ ‘ਤੇ ਇੱਕ ਝੁੱਗੀ ਨੂੰ ਅੱਗ ਲੱਗ ਜਾਣ ਕਾਰਨ ਇੱਕ 62 ਸਾਲਾ ਬਜ਼ੁਰਗ ਵਿਅਕਤੀ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਛੋਟੇ ਲਾਲ ਵਜੋਂ ਹੋਈ ਹੈ। ਮਾਮਲਾ ਇਹ ਰਿਹਾ ਕਿ ਬੀੜੀ ਪੀਣ ਕਾਰਨ ਝੁਗੀ ਨੂੰ ਅੱਗ ਲੱਗ ਗਈ ਅਤੇ ਮ੍ਰਿਤਕ ਅਦ ਰੰਗ ਦਾ ਮਰੀਜ਼ ਹੋਣ ਕਾਰਨ ਝੁੱਗੀ ਚੋਂ ਬਾਹਰ ਨਾ ਨਿਕਲ ਸਕਿਆ।
ਥਾਣਾ ਫਤਿਹਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕ੍ਰਿਸ਼ਨਾ ਨੇ ਦੱਸਿਆ ਹੈ ਕਿ ਉਸਦਾ ਪਤੀ ਛੋਟੇ ਲਾਲ(62) ਜੋਂ ਕਿ ਅਧਰੰਗ ਤੋਂ ਪੀੜਿਤ ਹੋਣ ਕਾਰਨ ਤੁਰ ਫਿਰ ਨਹੀਂ ਸੀ ਸਕਦਾ ਝੁੱਗੀ ਵਿੱਚ ਬੀੜੀ ਪੀਣ ਲੱਗਿਆ ਤਾਂ ਝੁੱਗੀ ਨੂੰ ਅੱਗ ਲੱਗ ਗਈ ਤੇ ਛੋਟੇ ਲਾਲ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਕੇ ਛੋਟੇ ਲਾਲ ਦੀ ਮੌਤ ਹੋ ਗਈ।