Corona Virus
ਸੁਰੱਖਿਆ ਲਈ ਲਾਇਆ ਨਾਕਾ ਬਣਿਆ ਜਿੰਦ ਦਾ ਵੈਰੀ

ਗੁਰਦਾਸਪੁਰ, 17 ਅਪ੍ਰੈਲ : ਕੋਰੋਨਾ ਵਾਇਰਸ ਦੇ ਖ਼ੌਫ ਦੇ ਚੱਲਦੇ ਪਿੰਡਾਂ ‘ਚ ਵੀ ਨਾਕੇ ਲਾ ਕੇ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਰੋਕਿਆ ਜਾ ਰਿਹਾ ਹੈ। ਇਹਨਾਂ ਨਾਕਿਆਂ ‘ਤੇ ਕੋਰੋਨਾ ਵਾਇਰਸਦੀ ਆਮਦ ਤਾਂ ਦੂਰ ਹੈ। ਪਰ ਲੋਕਾਂ ‘ਚ ਲੜਾਈਆਂ ਝਗੜਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਗੁਰਦਾਸਪੁਰ ਦੇ ਪਿੰਡ ਦਾਤਰਪੁਰ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਨਾਕੇ ਤੇ ਮਾਮੂਲੀ ਤਕਰਾਰ ਕਿਸੇ ਦੀ ਜਾਨ ਦੀ ਲੈ ਗਈ। ਦਾਤਰਪੁਰ ਦਾ 18 ਸਾਲਾ ਨੌਜ਼ਵਾਨ ਆਪਣੇ ਕੰਮ ਲਈ ਘਰੋਂ ਬਾਹਰ ਜਾ ਰਿਹਾ ਸੀਅਤੇ ਨਾਕੇ ਤੇ ਉਸ ਨੂੰ ਜਾਣ ਤੋਂ ਰੋਕਿਆ ਗਿਆ ਅਤੇ ਬਹਿਸ ਹੋਈ। ਜਿਸਤੋਂ ਬਾਅਦ ਲੜਕੇ ਨੇ ਘਰ ਆ ਕੇ ਫਾਹਾ ਲਾ ਖੁਦਕੁਸ਼ੀ ਕਰ ਲਈ। ਮ੍ਰਿਤਕ ਲੜਕੇ ਦੇਪਰਿਵਾਰਿਕ ਮੈਂਬਰਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਲੜਕੇ ਨੂੰ ਨਾਕੇ ‘ਤੇ ਜਲੀਲ ਕੀਤਾ ਗਿਆ। ਇਹ ਰੰਜਿਸ਼ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਇਤਲਾਹ ਪੁਲਿਸ ਨੂੰ ਕੀਤੀ ਗਈ। ਪੁਲਿਸ ਨੇ ਮ੍ਰਿਤਕ ਦੇਹ ਪੋਸਟ ਮਾਰਟਮ ਲਈ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।