Punjab
ਪੰਜਾਬ ਦੀ ਰਾਜਨੀਤੀ ਦਾ ਇੱਕ ਯੁੱਗ ਹੋਇਆ ਖਤਮ, ਪ੍ਰਕਾਸ਼ ਸਿੰਘ ਬਾਦਲ 5 ਵਾਰ ਰਹੇ ਸਨ ਮੁੱਖ ਮੰਤਰੀ,ਜਾਣੋ ਕਿਵੇਂ ਕੀਤਾ ਸਫ਼ਰ ਤੈਅ

ਪੰਜਾਬ ਦੀ ਸਿਆਸਤ ਦੇ ਪਿਤਾਮਾ ਅਤੇ ਪੰਥਕ ਰਾਜਨੀਤੀ ਦੇ ਧੁਰੇ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨਾਲ ਮੰਗਲਵਾਰ ਦੇਰ ਸ਼ਾਮ ਇੱਕ ਯੁੱਗ ਦਾ ਅੰਤ ਹੋ ਗਿਆ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਵਿੱਚ ਇੱਕ ਵਾਰ ਖੇਤੀਬਾੜੀ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ।

ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੰਥਕ ਸਿਆਸਤ ਨਾਲ ਜੁੜੇ ਰਹੇ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਰਤਨ ਨਾਲ ਨਿਵਾਜਿਆ ਗਿਆ ਹੈ। ਬਾਦਲ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵਿੱਚ ਵੀ ਮਜ਼ਬੂਤ ਮੌਜੂਦਗੀ ਹੈ।
ਸਾਲ-ਦਰ-ਸਾਲ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਕੁਰਸੀ ‘ਤੇ ਉਸ ਵਿਅਕਤੀ ਦਾ ਕਬਜ਼ਾ ਰਿਹਾ, ਜਿਸ ਦੇ ਹੱਥ ‘ਚ ਪ੍ਰਕਾਸ਼ ਸਿੰਘ ਬਾਦਲ ਦਾ ਬੰਦ ਲਿਫਾਫਾ ਪਹੁੰਚਦਾ ਸੀ ਜਾਂ ਉਸ ਦਾ ਸਹਾਰਾ ਲੈਂਦੇ ਸਨ। ਸ਼੍ਰੋਮਣੀ ਕਮੇਟੀ ਵਿੱਚ ਹਮੇਸ਼ਾ ਬਾਦਲ ਪਰਿਵਾਰ ਦਾ ਪ੍ਰਭਾਵ ਮੰਨਿਆ ਜਾਂਦਾ ਰਿਹਾ ਹੈ। ਸਾਲ 1970 ਤੋਂ ਬਾਅਦ ਸ਼੍ਰੋਮਣੀ ਕਮੇਟੀ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਕੱਦ ਅਤੇ ਪ੍ਰਭਾਵ ਦੋਵੇਂ ਵਧਦੇ ਗਏ।

5 ਵਾਰ ਸਰਪੰਚ ਬਣੇ CM
ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1947 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਸਰਪੰਚ ਦੀ ਚੋਣ ਲੜੀ ਅਤੇ ਜਿੱਤੇ ਅਤੇ ਉਸ ਸਮੇਂ ਉਨ੍ਹਾਂ ਦੀ ਉਮਰ 20 ਸਾਲ ਸੀ। ਫਿਰ 1957 ਵਿਚ ਲੰਬੀ ਤੋਂ ਪਹਿਲੀ ਵਿਧਾਨ ਸਭਾ ਚੋਣ ਲੜੀ ਅਤੇ ਜਿੱਤੇ। ਫਿਰ 1969 ਵਿਚ ਵੀ ਚੋਣਾਂ ਜਿੱਤੀਆਂ। ਇਸ ਤੋਂ ਬਾਅਦ ਉਹ ਪੰਚਾਇਤ ਰਾਜ, ਪਸ਼ੂ ਪਾਲਣ ਅਤੇ ਸਹਿਕਾਰਤਾ ਮੰਤਰੀ ਰਹੇ।

ਪ੍ਰਕਾਸ਼ ਸਿੰਘ ਬਾਦਲ ਪਹਿਲੇ ਸਾਲ 1970-71, 1977-80, 1997-2002 ਵਿੱਚ ਪੰਜਾਬ ਦੇ ਮੁੱਖ ਮੰਤਰੀ ਰਹੇ। 2002 ਵਿਚ ਜਦੋਂ ਅਕਾਲੀ-ਭਾਜਪਾ ਗਠਜੋੜ ਚੋਣਾਂ ਹਾਰ ਗਿਆ ਤਾਂ ਬਾਦਲ ਵਿਰੋਧੀ ਧਿਰ ਦੇ ਨੇਤਾ ਬਣ ਗਏ। ਪਰ 5 ਸਾਲ ਬਾਅਦ ਜਦੋਂ ਗਠਜੋੜ ਬਹੁਮਤ ਵਿੱਚ ਆਇਆ ਤਾਂ ਉਹ ਮੁੜ ਸੀ.ਐਮ ਬਣ ਗਏ।

1970 ਵਿੱਚ ਪੰਜਾਬ ਦੇ 15ਵੇਂ ਮੁੱਖ ਮੰਤਰੀ
ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1970 ਵਿੱਚ ਪੰਜਾਬ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਫਿਰ ਸਾਲ 1977 ਵਿੱਚ ਉਹ ਮੁੜ ਸੂਬੇ ਦੇ 19ਵੇਂ ਮੁੱਖ ਮੰਤਰੀ ਬਣੇ। 20 ਸਾਲਾਂ ਬਾਅਦ ਭਾਜਪਾ ਗੱਠਜੋੜ ਦੀ ਸਰਕਾਰ ਵਿੱਚ ਮੁੜ ਸੱਤਾ ਸੰਭਾਲੀ।
ਸਾਲ 1996 ਵਿਚ ਭਾਜਪਾ-ਅਕਾਲੀ ਦਲ ਇਕਜੁੱਟ ਹੁੰਦੇ ਨਜ਼ਰ ਆਏ, ਜਿਸ ਦੇ ਸਿੱਟੇ ਵਜੋਂ ਸਾਲ 1997 ਵਿਚ ਦੋਵਾਂ ਪਾਰਟੀਆਂ ਦੀ ਗੱਠਜੋੜ ਸਰਕਾਰ ਬਣੀ। ਸਾਲ 1997 ਵਿੱਚ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 28ਵੇਂ ਮੁੱਖ ਮੰਤਰੀ ਬਣੇ। ਉਹ ਸਾਲ 2007 ਵਿੱਚ ਚੌਥੀ ਵਾਰ ਅਤੇ ਸਾਲ 2012 ਵਿੱਚ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ।
