National
ਸ਼੍ਰੀਨਗਰ-ਕੁਪਵਾੜਾ ‘ਚ ਝਾੜੀਆਂ ਵਿਚਾਲੇ 3 LPG ਸਿਲੰਡਰਾਂ ‘ਚ ਲਾਇਆ IED ਬੰਬ ਹੋਇਆ ਬਰਾਮਦ

14ਅਕਤੂਬਰ 2023: ਜੰਮੂ-ਕਸ਼ਮੀਰ ‘ਚ ਸ਼੍ਰੀਨਗਰ-ਕੁਪਵਾੜਾ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ‘ਤੇ ਸ਼ੁੱਕਰਵਾਰ ਨੂੰ ਵੱਡਾ ਅੱਤਵਾਦੀ ਹਮਲਾ ਟਲ ਗਿਆ। ਅੱਤਵਾਦੀਆਂ ਨੇ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਗਨਪੋਰਾ ਇਲਾਕੇ ‘ਚ 10 ਕਿਲੋ ਦੇ ਤਿੰਨ ਐਲਪੀਜੀ ਸਿਲੰਡਰ ਬੰਬਾਂ ਨੂੰ ਆਈਈਡੀ ਨਾਲ ਜੋੜ ਕੇ ਰੱਖਿਆ ਸੀ।
ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ, ਦਿਨ ਭਰ ਜਿਸ ਜਗ੍ਹਾ ‘ਤੇ ਆਈਈਡੀ ਰੱਖੀ ਗਈ ਸੀ, ਲਗਭਗ 1000 ਜਨਤਕ ਵਾਹਨ ਅਤੇ 200 ਸੁਰੱਖਿਆ ਵਾਹਨ ਲੰਘੇ। ਹਵਾਈ ਰੱਖਿਆ ਯੂਨਿਟ ਨੇ ਝਾੜੀਆਂ ਵਿੱਚ ਰੱਖੇ ਵਿਸਫੋਟਕਾਂ ਨੂੰ ਦੇਖਿਆ।
ਇਸ ਤੋਂ ਬਾਅਦ ਭਾਰਤੀ ਫੌਜ ਨੂੰ ਸੂਚਨਾ ਦਿੱਤੀ ਗਈ। ਭਾਰਤੀ ਫੌਜ ਦੀ ਚਿਨਾਰ ਕੋਰ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਸਾਂਝੇ ਆਪਰੇਸ਼ਨ ਵਿੱਚ ਆਈਈਡੀ ਬੰਬ ਨੂੰ ਨਸ਼ਟ ਕਰ ਦਿੱਤਾ। ਚਿਨਾਰ ਕੋਰ ਨੇ ਬੰਬ ਧਮਾਕੇ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।