Punjab
ਅਨਮੋਲ ਗਗਨ ਮਾਨ ਨੇ ਸ਼ਹਿਬਾਜ਼ ਸੋਹੀ ਨਾਲ ਲਈਆਂ ਚਾਰ ਲਾਵਾਂ

ਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ ਐਡਵੋਕੇਟ ਸ਼ਹਿਬਾਜ਼ ਸੋਹੀ ਨਾਲ ਹੋ ਚੁੱਕਾ ਹੈ| ਅਨਮੋਲ ਗਗਨ ਮਾਨ ਵਿਆਹ ਦੇ ਬੰਧਨ ਚ ਵੱਜ ਗਏ ਹਨ | ਉਨ੍ਹਾਂ ਨੇ ਸ਼ਹਿਬਾਜ਼ ਸੋਹੀ ਨਾਲ ਗੁਰੂ ਘਰ ਲਾਵਾਂ ਲੈ ਲਈਆਂ ਹਨ| ਉਨ੍ਹਾਂ ਦੇ ਵਿਆਹ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਸ਼ੀਰਵਾਦ ਦੇਣ ਲਈ ਪਹੁੰਚੇ ਸੀ |
ਦੱਸ ਦਇਏ ਪੰਜਾਬ ਅਨਮੋਲ ਗਗਨ ਮਾਨ ਨੇ ਗਾਇਕੀ ਤੋਂ ਸਫ਼ਰ ਦੀ ਸ਼ੁਰੂਆਤ ਕੀਤੀ ਸੀ| ਊਨਾ ਨੇ ਆਪਣੀ ਗਾਇਕੀ ਛੱਡ ਕੇ ਰਾਜਨੀਤੀ ਸਫਰ ਦੀ ਸ਼ੁਰੂਆਤ ਕੀਤੀ |
2022 ਵਿਚ ਉਨ੍ਹਾਂ ਨੂੰ ਮੋਹਾਲੀ ਜਿਲ੍ਹਾ ਵਿਧਾਨਸਭਾ ਹਲਕਾ ਖਰੜ ਤੋਂ ਟਿਕਟ ਮਿਲੀ ਸੀ ਅਤੇ ਚੋਣਾਂ ਵਿਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਸੀ | ਇਸ ਸਮੇਂ ਉਨ੍ਹਾਂ ਕੋਲ ਪੰਜਾਬ ਸਰਕਾਰ ਦਾ ਸੈਰ ਸਪਾਟਾ ਵਿਭਾਗ ਹੈ।
ਮੰਤਰੀ ਗਗਨ ਮਾਨ ਦੇ ਵਿਆਹ ਤੋਂ ਪਹਿਲਾ ਹੋਏ ਇਹ ਮੰਤਰੀਆਂ ਦੇ ਵਿਆਹ
ਮੰਤਰੀ ਗਗਨ ਮਾਨ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ ਹੋਇਆ ਸੀ। ਇਸ ਤੋਂ ਇਲਾਵਾ ਆਮ ਆਮਦੀ ਪਾਰਟੀ ਦੇ ਕਈ ਵਿਧਾਇਕਾਂ ਦੇ ਵਿਆਹ ਵੀ ਹੋ ਚੁੱਕੇ ਹਨ।