Corona Virus
Pathankot, ਕੋਰੋਨਾ ਕਾਰਨ ਇਕ ਹੋਰ ਵਿਅਕਤੀ ਦੀ ਹੋਈ ਮੌਤ

ਪਠਾਨਕੋਟ, ਮੁਕੇਸ਼ ਸੈਣੀ, 2 ਜੂਨ : ਲੌਕਡਾਊਨ ਵਿੱਚ ਦਿੱਤੇ ਢਿੱਲ ਤੋਂ ਬਾਅਦ ਵੀ ਕੋਰੋਨਾ ਦਾ ਕਹਿਰ ਦਿਨੋ – ਦਿਨ ਵੱਧਦਾ ਜਾ ਰਿਹਾ। ਪਠਾਨਕੋਟ ‘ਚ ਕੋਰੋਨਾ ਨਾਲ ਪੀੜਤ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਦਸ ਦਈਏ ਕਿ ਮ੍ਰਿਤਕ ਦਾ ਇਲਾਜ ਅੰਮ੍ਰਿਤਸਰ’ ਚ ਚੱਲ ਰਿਹਾ ਸੀ, ਜਿੱਥੇ ਉਸਦੀ ਮੌਤ ਹੋ ਗਈ। ਪਠਾਨਕੋਟ ‘ਚ, ਕਰੋਨਾ ਵਾਇਰਸ ਕਾਰਨ ਤੀਜੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਅੱਜ ਪਠਾਨਕੋਟ’ ਚ ਕਰੋਨਾ ਐਕਟਿਵ ਦੇ 7 ਨਵੇਂ ਮਰੀਜ਼ ਆਏ ਹਨ।
ਕੁੱਲ ਮਰੀਜ਼ – 69
ਠੀਕ ਹੋਏ – 36
ਐਕਟਿਵ – 30
ਮੌਤ – 3