Uncategorized
ਪੰਜਾਬ ਵਿੱਚ ਵਹਿ ਰਹੇ ਜ਼ਹਿਰੀਲੀ ਸ਼ਰਾਬ ਦੇ ਦਰਿਆ ਵਿੱਚ ਇੱਕ ਹੋਰ ਡੁੱਬਿਆ
ਜ਼ਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਜਾਰੀ
ਜ਼ਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਜਾਰੀ
ਪੰਜਾਬ ਵਿੱਚ ਵਹਿ ਰਹੇ ਜ਼ਹਿਰੀਲੀ ਸ਼ਰਾਬ ਦੇ ਦਰਿਆ ਵਿੱਚ ਇੱਕ ਹੋਰ ਡੁੱਬਿਆ
ਅਜੇ ਵੀ ਪ੍ਰਸ਼ਾਸਨ ਢਿੱਲਾ ਦਿਖਾਈ ਦੇ ਰਹੀ ਹੈ
ਪਿੰਡ ਦੇ ਲੋਕਾਂ ਨੇ ਕੱਥੂਨੰਗਲ ਬਾਈਪਾਸ ਤੇ ਲਾਇਆ ਧਰਨਾ
ਅੰਮ੍ਰਿਤਸਰ, 08 ਅਗਸਤ (ਗੁਰਪ੍ਰੀਤ ਸਿੰਘ): ਅੰਮ੍ਰਿਤਸਰ ਦੇ ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਤਰਖਾਣਾ ‘ਚ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਉਸ ਦਾ ਪਤੀ ਪਿੰਡੋਂ ਹੀ ਦੇਸੀ ਸ਼ਰਾਬ ਪੀ ਕੇ ਆਇਆ ਸੀ ਤੇ ਸਵੇਰੇ ਉਸ ਨੇ ਦੱਸਿਆ ਕਿ ਉਸ ਨੂੰ ਧੁੰਦਲਾ ਨਜ਼ਰ ਆ ਰਿਹਾ ਹੈ। ਇਸ ‘ਤੇ ਪਰਿਵਾਰ ਵਾਲੇ ਉਸ ਨੂੰ ਕਸਬਾ ਚਵਿੰਡਾ ਦੇਵੀ ਦੇ ਇਕ ਪ੍ਰਾਈਵੇਟ ਡਾਕਟਰ ਕੋਲ ਲੈ ਕੇ ਗਏ ਜਿਸ ਨੇ ਜਵਾਬ ਦਿੰਦਿਆਂ ਕਿਹਾ ਕਿ ਮਰੀਜ਼ ਨੂੰ ਅੰਮਿ੍ਤਸਰ ਹਸਪਤਾਲ ਲੈ ਜਾਓ। ਅਮਨਦੀਪ ਕੌਰ ਨੇ ਦੱਸਿਆ ਇਸ ‘ਤੇ ਉਹ ਉਸ ਨੂੰ ਇਕ ਨਿਜੀ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਨੇ ਵੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਰ ਕੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲੈ ਕੇ ਜਾਣ ਲਈ ਕਿਹਾ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪੀੜਤ ਪਰਿਵਾਰ ਬਹੁਤ ਗ਼ਰੀਬ ਹੈ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਮਜ਼ਦੂਰੀ ਕਰ ਕੇ ਚੱਲ ਰਿਹਾ ਸੀ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸ਼ਰਾਬ ਮਾਫੀਏ ਨੂੰ ਨੱਥ ਪਾਈ ਜਾਵੇ, ਤਾਂ ਜੋ ਪੰਜਾਬ ‘ਚ ਦਿਨ-ਬ-ਦਿਨ ਵੱਧ ਰਹੀਆਂ ਮੌਤਾਂ ਦੀ ਗਿਣਤੀ ਨੂੰ ਠੱਲ੍ਹ ਪੈ ਸਕੇ। ਅਮਨਦੀਪ ਕੌਰ ਨੇ ਥਾਣਾ ਕੱਥੂਨੰਗਲ ਦੀ ਪੁਲਿਸ ‘ਤੇ ਦੋਸ਼ ਲਾਇਆ ਕਿ ਪੁਲਿਸ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਤੇ 174 ਦੀ ਕਾਰਵਾਈ ਕਰ ਕੇ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕੇ ਉਸ ਦੇ ਪਤੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੈ, ਜਦਕਿ ਉਸ ਦੇ ਪਤੀ ਨੇ ਪਿੰਡੋਂ ਇਕ ਘਰ ‘ਚੋਂ ਦੇਸੀ ਸ਼ਰਾਬ ਪੀਤੀ ਸੀ। ਇਸ ਸਬੰਧੀ ਅਡੀਸ਼ਨਲ ਐੱਸਐੱਚਓ ਹਰਜਿੰਦਰ ਸਿੰਘ ਨੇ ਕਿਹਾ ਘਟਨਾ ਸਬੰਧੀ ਜਦੋਂ ਉਹ ਪਿੰਡ ਪੁੱਜੇ ਤਾਂ ਪਰਿਵਾਰ ਨੇ ਉਸ ਦੇ ਬਿਮਾਰ ਹੋਣ ਦੀ ਗੱਲ ਕਬੂਲੀ ਹੈ, ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਪਿੰਡ ਦੇ ਲੋਕਾਂ ਨੇ ਕੱਥੂਨੰਗਲ ਬਾਈਪਾਸ ‘ਤੇ ਧਰਨਾ ਲਾ ਦਿੱਤਾ। ਆਲਾ ਅਧਿਕਾਰੀਆਂ ਨੂੰ ਜਦੋਂ ਇਸ ਦੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਜਲਦੀ ਹੀ ਧਰਨਾ ਉਠਵਾਇਆ ਤੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ।
Continue Reading