Connect with us

Punjab

ਕਰਜੇ ਨੇ ਲਈ ਇਕ ਹੋਰ ਕਿਸਾਨ ਦੀ ਜਾਨ

Published

on

suicide

ਬਰਨਾਲਾ : ਪਿੰਡ ਠੁੱਲੀਵਾਲ ਵਿੱਚ ਇੱਕ ਕਰਜੇ ਤੋਂ ਪ੍ਰਸ਼ਾਨ ਕਿਸਾਨ ਨੇ ਜ਼ਹਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਏ.ਐਸ.ਆਈ ਮਨਜਿੰਦਰ ਸਿੰਘ (ASI Manider Singh), ਏ.ਐਸ.ਆਈ ਗੁਰਤੇਜ ਸਿੰਘ (ASI Gurtej Singh), ਨੇ ਦੱਸਿਆ ਕਿ ਕਿਸਾਨ ਤਲਵਿੰਦਰ ਸਿੰਘ (28) ਨੇ ਕਰਜ਼ੇ ਤੋਂ ਪ੍ਰਸ਼ਾਨ ਹੋ ਕੇ ਬੀਤੇ ਦਿਨ ਸਵੇਰੇ 10 ਵਜੇ ਦੇ ਕਰੀਬ ਆਪਣੇ ਘਰ ਵਿੱਚ ਜ਼ਹਿਰੀਲੀ ਦਵਾਈ ਪੀ ਲਈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਕਰਵਾਇਆ। ਡਾਕਟਰਾਂ ਨੇ ਉਸਦੀ ਹਾਲਤ ਵਿਗੜਦੀ ਦੇਖ ਕੇ ਉਸਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਸੀ। ਉੱਥੇ ਡਾਕਟਰਾਂ ਦੀ ਟੀਮ ਨੇ ਕਿਸਾਨ ਤਲਵਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ।