Punjab
ਪੰਜਾਬ ‘ਚ ਮੁੜ PAK ਦੀ ਨਾਪਾਕ ਕੋਸ਼ਿਸ਼, BSF ਨੇ ਸ਼ੁਰੂ ਜਾਰੀ ਕੀਤਾ ਸਰਚ ਆਪਰੇਸ਼ਨ

ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਦਰਅਸਲ ਸਰਹੱਦ ‘ਤੇ ਇਕ ਖੇਤ ‘ਚੋਂ ਬੀਤੇ ਦਿਨ ਲਾਵਾਰਿਸ ਪਈ ਕਰੀਬ 10 ਕਰੋੜ ਰੁਪਏ ਦੀ ਕੀਮਤ ਦੇ 2 ਕਿਲੋਗ੍ਰਾਮ ਮਿਲਣ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਅੱਜ ਫਿਰ ਇਕ ਕਿਸਾਨ ਦੇ ਖੇਤ ‘ਚੋਂ ਖਰਾਬ ਹੋਇਆ ਪਾਕਿਸਤਾਨੀ ਡਰੋਨ ਮਿਲਿਆ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡ ਸ਼ਾਹਪੁਰ ਗੁਰਾਇਆ ‘ਚ ਕਣਕ ਦੀ ਵਾਢੀ ਕਰਦੇ ਸਮੇਂ ਕਿਸਾਨ ਨੂੰ ਖੇਤਾਂ ‘ਚ ਟੁੱਟਿਆ ਹੋਇਆ ਡਰੋਨ ਪਿਆ ਮਿਲਿਆ। ਇਸ ਸਬੰਧੀ ਕਿਸਾਨ ਵੱਲੋਂ ਸੂਚਨਾ ਦਿੱਤੇ ਜਾਣ ‘ਤੇ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਇਸ ਡਰੋਨ ਨੂੰ ਕਬਜ਼ੇ ‘ਚ ਲੈ ਕੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਉਂਕਿ ਇਸ ਗੱਲ ਦੀ ਵੀ ਜਾਂਚ ਹੋਣੀ ਜ਼ਰੂਰੀ ਹੈ ਕਿ ਡਰੋਨ ਨਾਲ ਲਿਆਂਦੇ ਸਾਮਾਨ ਨੂੰ ਕਿਸ ਨੇ ਚੁੱਕਿਆ ਅਤੇ ਕਿੱਥੇ ਕਿਹਾ। ਇਸ ਦੇ ਨਾਲ ਹੀ ਸੀਮਾ ਸੁਰੱਖਿਆ ਬਲ ਅਤੇ ਪੁਲਿਸ ਨੇ ਇੱਕ ਵਾਰ ਫਿਰ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।