Punjab
ਰਿਸ਼ਵਤ ਲੈਂਦੀ ਸਰਕਾਰੀ ਕਲਰਕ ਕਾਬੂ, ਸੀ.ਐੱਮ ਭਗਵੰਤ ਮਾਨ ਵਲੋਂ ਜਾਰੀ ਐਂਟੀ ਕੁਰਪਸ਼ਨ ਹੈਲਪ ਲਾਈਨ ਨੰਬਰ 9501 200 200
ਜਲੰਧਰ: ਸੀ.ਐੱਮ ਭਗਵੰਤ ਮਾਨ ਵਲੋਂ ਜਾਰੀ ਐਂਟੀ ਕੁਰਪਸ਼ਨ ਹੈਲਪ ਲਾਈਨ ਨੰਬਰ ‘ਤੇ ਆਈ ਸ਼ਿਕਾਇਤ ਦੇ ਅਧਾਰ ‘ਤੇ ਰਿਸ਼ਵਤਖੋਰੀ ਦੇ ਇਕ ਮਾਮਲੇ ਦਾ ਪਰਦਾਫਾਸ਼ ਹੋਇਆ ਹੈ ।
ਜਲੰਧਰ ਦੇ ਇਕ ਤਹਿਸੀਲਦਾਰ ਦੇ ਦਫਤਰ ਚ ਇਕ ਮਹਿਲਾ ਕਲਰਕ ਵਲੋਂ ਨੌਕਰੀ ਦੇ ਬਦਲੇ ਚਾਰ ਲੱਖ 80 ਹਜ਼ਾਰ ਦੀ ਰਿਸ਼ਵਤ ਮੰਗੀ ਗਈ ਸੀ ।
ਪੀੜਤ ਵਲੋਂ ਇਸ ਦੀ ਸ਼ਿਕਾਇਤ ਸੀ.ਐੱਮ ਨੂੰ ਹੈਲਪ ਲਾਈਨ ‘ਤੇ ਕੀਤੀ ਗਈ ਸੀ । ਮੁੱਖ ਮੰਤਰੀ ਵਲੋਂ ਇਸ ਗੌਰ ਕਰਦਿਆਂ ਸਬੰਦਿਤ ਅਫਸਰਾਂ ਨੂੰ ਤੁਰੰਤ ਜਾਂਚ ਕਰਨ ਲਈ ਕਿਹਾ ਗਿਆ ।
ਜਾਂਚ ਚ ਮਹਿਲਾ ਕਲਰਕ ਖਿਲਾਫ ਦੋਸ਼ ਸਹਿ ਪਾਏ ਗਏ । ਮੁੱਖ ਮੰਤਰੀ ਨੇ ਫੋਰੀ ਤੌਰ ‘ਤੇ ਕਲਰਕ ਖਿਲਾਫ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਸੀ.ਐੱਮ ਮਾਨ ਨੇ ਇਸਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੀ ਜਨਤਾ ਨਾਲ ਸਾਂਝੀ ਕੀਤੀ ਹੈ ।
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੀ ਮੌਕੇ ਸੀ.ਐੱਮ ਮਾਨ ਵਲੋਂ ਐਂਟੀ ਕਰੱਪਸ਼ਨ ਹੈਲਪ ਲਾਈਨ 9501 200 200 ਜਾਰੀ ਕੀਤਾ ਗਿਆ ਸੀ । ਮਾਨ ਨੇ ਪੰਜਾਬ ਦੇ ਲੋਕਾਂ ਤੋਂ ਭ੍ਰਿਸ਼ਟਾਚਾਰੀਆਂ ਖਿਲਾਫ ਮੁਹਿੰਮ ਚ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ ।ਹੁਣ ਜਿਸਦਾ ਰੰਗ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ।