Connect with us

Punjab

ਸੇਨਾ ਦੇ ਜਵਾਨ ਸੌਰਭ ਕੁਮਾਰ ਦੀ ਟਾਵਰ ਤੋਂ ਡਿੱਗਣ ਨਾਲ ਹੋਈ ਮੌਤ, ਅੱਜ ਕੀਤਾ ਗਿਆ ਅੰਤਿਮ ਸਸਕਾਰ

Published

on

ਪਠਾਨਕੋਟ, 25 ਮਈ (ਮੁਕੇਸ਼ ਸੈਣੀ): ਪਠਾਨਕੋਟ ਦੇ ਹਲਕਾ ਭੋਆ ਦੇ ਪਿੰਡ ਭਤੋਆ ਵਿਖੇ ਓਸ ਵੇਲੇ ਮਾਤਮ ਛਾ ਗਿਆ ਜਦੋਂ ਪਿੰਡ ਵਿੱਚ 7 ਡੋਗਰਾ ‘ਚ ਬਤੌਰ ਸਿਪਾਹੀ ਸੌਰਭ ਕੁਮਾਰ ਦੀ ਮ੍ਰਿਤਕ ਦੇਹ ਘਰ ਪਹੁੰਚੀ। ਪਿੰਡ ਦੇ ਹਰ ਵਾਸੀ ਦੀਆਂ ਅੱਖਾਂ ਵਿੱਚ ਹੰਝੂ ਦਿਸੇ। ਸੌਰਭ ਕੁਮਾਰ 7 ਡੋਗਰਾ ਰੈਜੀਮੈਂਟ ਵਿਚ ਬਤੌਰ ਸਿਪਾਹੀ ਚੰਡੀਗੜ੍ਹ ਦੇ ਚੰਡੀ ਮੰਦਿਰ ਵਿੱਚ ਤਾਇਨਾਤ ਸੀ। ਡਿਊਟੀ ਦੌਰਾਨ ਸੌਰਭ ਟਾਵਰ ਉੱਤੇ ਚੜ੍ਹ ਰਿਹਾ ਸੀ ਓਦੋਂ ਹੀ ਇਸਦਾ ਪੈਰ ਫਿਸਲਣ ਤੋਂ ਇਹ ਥੱਲੇ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ। ਸੌਰਭ ਕੁਮਾਰ ਦੀ ਪਾਰਥਿਕ ਦੇਹ ਨੂੰ ਉਸਦੇ ਪਿੰਡ ਲੇ ਜਾਇਆ ਗਿਆ ਜਿੱਥੇ ਉਸਦਾ ਅੱਜ ਅੰਤਿਮ ਸਸਕਾਰ ਕੀਤਾ ਗਿਆ ਇਸ ਵੇਲੇ ਪਿੰਡ ਵਾਸੀਆਂ ਦੀਆਂ ਅੱਖਾਂ ਵਿਚ ਵੀ ਹੰਜੂ ਦਿਖੇ।
ਇਸ ਮੌਕੇ ਸ਼ਹੀਦ ਸੌਰਭ ਕੁਮਾਰ ਅਮਰ ਰਹੇ ਦਾ ਨਾਅਰਾ ਲਗਾਇਆ ਗਿਆ। ਸੌਰਭ ਦੇ ਪਿਤਾ ਨੇ ਕਿਹਾ ਓਹਨਾ ਦਾ ਪੁੱਤ ਬਹੁਤ ਵਧੀਆ ਸੁਭਾਅ ਦਾ ਸੀ। ਸੈਨਾ ਵਿੱਚ ਜਾਣ ਦੇ ਲਈ ਉਸਨੇ ਬਹੁਤ ਮਿਹਨਤ ਕੀਤੀ ਸੀ। ਇਸਨੂੰ ਨੌਕਰੀ ਕਰਦੇ ਹੋਏ ਸਿਰਫ 14 ਮਹੀਨੇ ਹੀ ਹੋਏ ਸਨ।