National
PARIS OLYMPICS : ਪਾਕਿਸਤਾਨ ਦੇ ਅਰਸ਼ਦ ਨਦੀਮ ਹਿੱਸੇ ਆਇਆ ਗੋਲਡ ਮੈਡਲ
PARIS OLYMPICS : ਅਰਸ਼ਦ ਨਦੀਮ ਨੇ ਫਾਈਨਲ ਵਿੱਚ ਦੂਜੇ ਥਰੋਅ ਵਿੱਚ 92.97 ਦਾ ਸਕੋਰ ਸੁੱਟ ਕੇ ਨਾ ਸਿਰਫ਼ ਇਤਿਹਾਸ ਰਚਿਆ ਸਗੋਂ ਸੋਨ ਤਗ਼ਮਾ ਵੀ ਜਿੱਤਿਆ। ਨਦੀਮ ਦਾ ਇਹ ਥਰੋਅ ਇੱਕ ਓਲੰਪਿਕ ਰਿਕਾਰਡ ਹੈ। ਗ੍ਰੇਨਾਡਾ ਦੇ ਪੀਟਰ ਐਂਡਰਸਨ ਤੀਜੇ ਸਥਾਨ ‘ਤੇ ਰਹੇ ਅਤੇ 88.54 ਦੀ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ। ਦੂਸਰੇ ਸਥਾਨ ‘ਤੇ ਭਾਰਤ ਦੇ ਨੀਰਜ ਚੋਪੜਾ ਆਏ ਹਨ| ਉਨ੍ਹਾਂ ਨੇ 89.45 ਮੀਟਰ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਿਆ।
ਓਲੰਪਿਕ 2024 ‘ਚ ਜੈਵਲਿਨ ਥ੍ਰੋਅ ‘ਚ ਰਿਕਾਰਡ ਬਣਾਉਂਦੇ ਹੋਏ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਸੋਨ ਤਮਗਾ ਜਿੱਤਿਆ ਹੈ। ਇਸ ‘ਤੇ ਉਨ੍ਹਾਂ ਨੂੰ ਪਾਕਿਸਤਾਨ ਤੋਂ ਹੀ ਨਹੀਂ ਸਗੋਂ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਇਸ ਦੌਰਾਨ ਕਈ ਬਾਲੀਵੁੱਡ ਫਿਲਮਾਂ ‘ਚ ਬਤੌਰ ਅਭਿਨੇਤਾ ਨਜ਼ਰ ਆ ਚੁੱਕੇ ਪਾਕਿਸਤਾਨੀ ਗਾਇਕ ਅਤੇ ਗੀਤਕਾਰ ਅਲੀ ਜ਼ਫਰ ਨੇ ਅਰਸ਼ਦ ਨਦੀਮ ਨੂੰ 10 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਨਦੀਮ ਦਾ ਨਾਇਕ ਵਾਂਗ ਸਵਾਗਤ ਕਰਨ ਦੀ ਬੇਨਤੀ ਕੀਤੀ ਹੈ।
ਭਾਰਤ ਦੇ ਨੀਰਜ ਚੋਪੜਾ, ਜਿਸ ਤੋਂ ਪ੍ਰਸ਼ੰਸਕਾਂ ਨੂੰ ਬਹੁਤ ਉਮੀਦਾਂ ਸਨ, ਨੇ ਪੁਰਸ਼ਾਂ ਦੇ ਜੈਵਲਿਨ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਟੋਕੀਓ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਨੇ ਫਾਈਨਲ ‘ਚ ਆਪਣੀ ਦੂਜੀ ਕੋਸ਼ਿਸ਼ ‘ਚ 89.45 ਮੀਟਰ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਿਆ।