Connect with us

Lok Sabha Elections 2024

ਅਰਵਿੰਦ ਕੇਜਰੀਵਾਲ ਨੇ ਤਾਨਾਸ਼ਾਹੀ ਖ਼ਿਲਾਫ ਵੋਟ ਪਾਉਣ ਦੀ ਕੀਤੀ ਅਪੀਲ

Published

on

ARVIND KEJRIWAL :  ਦਿੱਲੀ ਦੀਆਂ ਸੱਤ ਸੀਟਾਂ ‘ਤੇ ਅੱਜ ਵੋਟਿੰਗ ਹੋ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਨਾਲ ਪੋਲਿੰਗ ਬੂਥ ਪਹੁੰਚ ਕੇ ਅਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਆਪਣੇ ਪਰਿਵਾਰ ਸਮੇਤ ਵੋਟ ਪਾਈ ।

ਵੋਟ ਪਾਉਣ ਤੋਂ ਬਾਅਦ ਸੀਐਮ ਕੇਜਰੀਵਾਲ ਨੇ ‘ਕਿਹਾ ਕਿ ”ਮੈਂ ਅੱਜ ਆਪਣੇ ਪਿਤਾ, ਪਤਨੀ ਅਤੇ ਬੱਚਿਆਂ ਨਾਲ ਵੋਟ ਪਾਈ। ਮੇਰੀ ਮਾਂ ਦੀ ਸਿਹਤ ਬਹੁਤ ਖਰਾਬ ਹੈ। ਉਹ ਨਹੀਂ ਆ ਸਕੇ । ਮੈਂ ਤਾਨਾਸ਼ਾਹੀ, ਬੇਰੁਜਗਾਰੀ ਅਤੇ ਮਹਿੰਗਾਈ ਦੇ ਖਿਲਾਫ ਵੋਟ ਪਾਈ|

ਉਨ੍ਹਾਂ ਕਿਹਾ ਕਿ ਗਰਮੀ ਬਹੁਤ ਹੈ ਪਰ ਆਪਣੀ ਵੋਟ ਦੀ ਵਰਤੋਂ ਜਰੂਰ ਕਰੋ | ਸਾਰਿਆਂ ਨੂੰ ਤਾਨਾਸ਼ਾਹੀ ਖ਼ਿਲਾਫ ਵੋਟ ਪਾਉਣ ਦੀ ਅਪੀਲ ਕੀਤੀ ਹੈ |