Punjab
ਅਰਵਿੰਦ ਕੇਜਰੀਵਾਲ ਰੱਬ ਨਹੀਂ ਜਿਸ ਦੇ ਕਹਿਣ ਨਾਲ ਚੰਨੀ ਹਾਰ ਜਾਵੇਗਾ ਚਰਨਜੀਤ ਚੰਨੀ ਵੱਡੀ ਜਿੱਤ ਹਾਸਿਲ ਕਰਨਗੇ ਤੇ ਕਾਂਗਰਸ ਵੀ ਪੰਜਾਬ ਚ ਸਰਕਾਰ ਬਣਾਏਗੀ

ਮੰਤਰੀ ਪੰਜਾਬ ਅਤੇ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਉਮੀਦਵਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਹਨਾਂ ਵੀ ਜੋ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਚ ਕੀਤੇ ਵਿਕਾਸ ਅਤੇ ਚਰਨਜੀਤ ਸਿੰਘ ਚੰਨੀ ਦੇ ਚੇਹਰੇ ਨਾਲ ਲੋਕਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਬਣਾਉਂਦੇ ਕਿਹਾ ਕਿ ਪੰਜਾਬ ਦੇ ਦਲਿਤ ਮੁਖ ਮੰਤਰੀ ਨੂੰ ਕੇਂਦਰ ਲਗਾਤਾਰ ਦਬਾ ਰਹੀ ਹੈ ਇਥੋਂ ਤਕ ਕਿ ਉਹਨਾਂ ਨੂੰ ਪ੍ਰਚਾਰ ਤੇ ਜਾਣ ਲਈ ਰੋਕਿਆ ਗਿਆ ਉਹਨਾਂ ਦਾ ਚੋਪਰ ਨਹੀਂ ਜਾਣ ਦਿਤਾ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦੇ ਦਿਤੇ ਜਾ ਰਹੇ ਸਰਵੇ ਦੇ ਬਿਆਨ ਤੇ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕੋਈ ਰੱਬ ਨਹੀਂ ਕਿ ਜੋ ਉਹ ਕਹਿਣ ਉਹ ਸੱਚ ਹੋਵੇਗਾ ਚੋਣ ਨੂੰ ਕੁਝ ਦਿਨ ਬਾਕੀ ਹੈ ਸੱਚ ਸਭ ਦੇ ਸਾਮਣੇ ਹੋਵੇਗਾ ਚਰਨਜੀਤ ਚੰਨੀ ਵੱਡੀ ਜਿੱਤ ਹਾਸਿਲ ਕਰਨਗੇ ਅਤੇ ਪੰਜਾਬ ਚ ਕਾਂਗਰਸ ਦੀ ਮਜਬੂਤ ਸਰਕਾਰ ਵੀ ਸੱਤਾ ਚ ਹੋਵੇਗੀ |