Punjab
ਕਾਰ ‘ਚੋਂ ਸ਼ੱਕੀ ਹਾਲਤ ‘ਚ ਮਿਲੀ ASI ਦੀ ਲਾਸ਼, ਇਲਾਕੇ ‘ ਚ ਫੈਲੀ ਸਨਸਨੀ

ਜ਼ਿਲ੍ਹਾ ਫ਼ਿਰੋਜ਼ਪੁਰ ਦੇ ਤਲਵੰਡੀ ਭਾਈ ਇਲਾਕੇ ਵਿੱਚ ਪੰਜਾਬ ਪੁਲੀਸ ਦੇ ਏ.ਐਸ.ਆਈ. ਸਵਿਫਟ ਕਾਰ ਨੰਬਰ ਪੀ.ਬੀ.05ਐਫ/4507 ਵਿੱਚੋਂ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਤਲਵੰਡੀ ਭਾਈ ਦੀ ਖੂਨ ਨਾਲ ਲੱਥਪੱਥ ਲਾਸ਼ ਸ਼ੱਕੀ ਹਾਲਤ ਵਿੱਚ ਮਿਲੀ।
ਏਐਸਆਈ ਚਰਨਜੀਤ ਸਿੰਘ ਏਜੀਟੀਐਫ ਮੋਗਾ ਵਿਖੇ ਤਾਇਨਾਤ ਸਨ। ਉਸ ਦੀ ਸਰਵਿਸ ਰਿਵਾਲਵਰ ਵੀ ਕਾਰ ਦੀ ਸੀਟ ‘ਤੇ ਪਈ ਮਿਲੀ, ਜਿਸ ‘ਤੇ ਉਹ ਬੈਠਾ ਸੀ। ਕੀ ਇਹ ਕਤਲ ਦਾ ਮਾਮਲਾ ਹੈ ਜਾਂ ਖੁਦਕੁਸ਼ੀ ਦਾ? ਪੁਲਿਸ ਵੱਲੋਂ ਇਸ ਸਬੰਧੀ ਜਾਂਚ ਅਤੇ ਕਾਰਵਾਈ ਕਰਦੇ ਹੋਏ ਏ.ਐਸ.ਆਈ. ਚਰਨਜੀਤ ਸਿੰਘ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।