Punjab
ਦਰਦਨਾਕ ਸੜਕ ਹਾਦਸੇ ‘ਚ ASI ਦੀ ਗਈ ਜਾਨ

JAGRAON: ਭਿਆਨਕ ਸੜਕ ਹਾਦਸੇ ਦੌਰਾਨ ਕਾਫੀ ਸਮੇਂ ਤੋਂ ਸਿੱਧਵਾਂ ਬੇਟ ਵਿੱਚ ਤਾਇਨਾਤ ਏ.ਐਸ.ਆਈ. ਨਸੀਬ ਚੰਦ ਦੀ ਮੌਤ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਥਾਣਾ ਗਿੱਦੜਬਾੜੀ ਦੇ ਇੰਚਾਰਜ ਏ.ਐਸ.ਆਈ. ਸੁਖਮੰਦਰ ਸਿੰਘ ਜੈਤੋ ਨੇ ਦੱਸਿਆ ਕਿ ਡਿਊਟੀ ਦੌਰਾਨ ਜਦੋਂ ਨਸੀਬ ਚੰਦ ਤੇ ਹੋਰ ਪੁਲਿਸ ਮੁਲਾਜ਼ਮ ਆਪਣੀ ਕਾਰ ਵਿੱਚ ਗੱਲਬਾਤ ਕਰਦੇ ਹੋਏ ਪਿੰਡ ਬੋਦਲਵਾਲਾ ਨੇੜੇ ਪੁੱਜੇ ਤਾਂ ਅਚਾਨਕ ਕਾਰ ਦੀ ਲਾਈਟ ਜਗ ਗਈ।
ਸਾਹਮਣੇ ਤੋਂ ਆ ਰਹੇ ਵਾਹਨ ਕਾਰਨ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਚਲਾ ਰਹੇ ਮੁਲਾਜ਼ਮ ਨਿਸ਼ਾਨ ਸਿੰਘ ਅਤੇ ਨਸੀਬ ਚੰਦ ਗੰਭੀਰ ਜ਼ਖ਼ਮੀ ਹੋ ਗਏ। ਇਲਾਜ ਲਈ ਦੋਵਾਂ ਨੂੰ ਪਹਿਲਾਂ ਸਿਵਲ ਹਸਪਤਾਲ ਜਗਰਾਉਂ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਡੀ.ਐਮ.ਸੀ. ਅੰਦਰ ਭੇਜ ਦਿੱਤਾ। ਦੇਰ ਰਾਤ ਏ.ਐਸ.ਆਈ ਇਲਾਜ ਦੌਰਾਨ ਨਸੀਬ ਚੰਦ ਦੀ ਮੌਤ ਹੋ ਗਈ।