Punjab
SDO ਹੈੱਡਵਰਕਸ ਇਰੀਗੇਸ਼ਨ ਰਜਿੰਦਰ ਪਾਲ ਗੋਇਲ ‘ਤੇ ਹਮਲਾਵਰਾਂ ਨੇ ਕੀਤਾ ਹਮਲਾ

19 ਦਸੰਬਰ 2023: ਫ਼ਿਰੋਜ਼ਪੁਰ ‘ਚ ਐਸ.ਡੀ.ਓ ਹੈੱਡਵਰਕਸ ਇਰੀਗੇਸ਼ਨ ਰਜਿੰਦਰ ਪਾਲ ਗੋਇਲ ‘ਤੇ ਕੈਨਾਲ ਕਲੋਨੀ ਨੇੜੇ ਡਿਊਟੀ ਤੋਂ ਵਾਪਸ ਆਉਂਦੇ ਸਮੇਂ ਤਿੰਨ ਤੋਂ ਚਾਰ ਹਮਲਾਵਰਾਂ ਨੇ ਹਮਲਾ ਕਰਕੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਐਸ.ਡੀ.ਓ ਹੈੱਡਵਰਕਸ ਇਰੀਗੇਸ਼ਨ ਰਜਿੰਦਰ ਪਾਲ ਗੋਇਲ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ |
ਐਸ.ਡੀ.ਓ ਰਾਜਿੰਦਰ ਪਾਲ ਗੋਇਲ ਨੇ ਦੱਸਿਆ ਕਿ ਡਿਊਟੀ ਤੋਂ ਆਉਂਦੇ ਸਮੇਂ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ।ਹਮਲਾਵਰਾਂ ਨੇ ਸਰਕਾਰੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਉਸ ਦੇ ਸਿਰ ‘ਤੇ ਤਲਵਾਰ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ।ਪੁਲਿਸ ਹਮਲਾਵਰਾਂ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਉਣ ਦੀ ਮੰਗ ਕਰੇ।