Connect with us

Uncategorized

ਤਰਨਤਾਰਨ ਵਿੱਚ 105 ਕਰੋੜ ਦੇ ਕਰੀਬ ਜਾਇਦਾਦ ਕੀਤੀ ਜਬਤ

ਤਰਨਤਾਰਨ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਮਾਰੇ ਛਾਪੇ ,ਨਸ਼ਾ ਤਸਕਰਾਂ ਦੀ ਜਾਇਦਾਦ ਜਬਤ

Published

on

ਜ਼ਿਲ੍ਹੇ ਦੇ 82 ਨਸ਼ਾ ਤਸਕਰਾਂ ਤੇ ਮਾਰੇ ਛਾਪੇ 
105 ਕਰੋੜ ਦੇ ਕਰੀਬ ਜਾਇਦਾਦ ਕੀਤੀ ਜਬਤ 

18 ਅਗਸਤ:ਤਰਨਤਾਰਨ (ਪਵਨ ਸ਼ਰਮਾ),ਨਸ਼ਾ ਤਸਕਰਾਂ ਖਿਲਾਫ ਹੁਣ ਪੁਲਿਸ ਕਾਫੀ ਸਰਗਰਮ ਦਿਖਾਈ ਦੇ ਰਹੀ ਹੈ,ਪੰਜਾਬ ਵਿੱਚ ਕਈ ਥਾਵਾਂ ਤੇ ਪੰਜਾਬ ਪੁਲਿਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।  ਤਰਨ ਤਾਰਨ ਪੁਲਿਸ ਵੱਲੋਂ ਜਿਲ੍ਹੇ ਅੰਦਰ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਵਿਸ਼ੇਸ਼ ਮੁਹਿੰਮ ਛੇੜੀ ਹੋਈ ਹੈ ਅਤੇ ਪੁਲਿਸ ਵੱਲੋਂ ਹੁਣ ਤੱਕ 82 ਨਸ਼ਾ ਤਸਕਰਾਂ ਦੀ ਕਰੀਬ 105 ਕਰੋੜ ਰੁਪਏ ਦੀ ਜਾਇਦਾਦ ਨੂੰ ਜਬਤ ਕੀਤਾ ਗਿਆ। ਐੱਸ ਐੱਸ ਪੀ ਤਰਨਤਾਰਨ ਧਰੂਮਨ ਐਚ ਨਿੰਬਾਲੇ ਨੇ ਦੱਸਿਆ ਕਿ ਪੁਲਿਸ ਨੇ ਬੀਤੇ ਦਿਨ ਸ਼ੇਰੋ ਪਿੰਡ ਨਿਵਾਸੀ ਹਰਦੇਵ ਸਿੰਘ ਜਿਸਤੇ ਅੰਮ੍ਰਿਤਸਰ ਵਿਖੇ 270 ਗ੍ਰਾਮ ਹੈਰੋਇਨ ਦਾ ਕੇਸ ਦਰਜ ਸੀ,ਉਸਦੀ 6 ਕਰੋੜ 31 ਲੱਖ 16 ਹਜ਼ਾਰ ਰੁਪਏ ਦੀ ਜਾਇਦਾਦ ਜਬਤ ਕੀਤੀ ਹੈ 
ਜਿਸ ਵਿੱਚ ਇੱਕ ਮੈਰਿਜ ਪੈਲਸ ਰਾਇਲ ਅਮਰੀਨ ਅਤੇ 61 ਲੱਖ 16 ਹਜ਼ਾਰ ਦੀ ਡਰੱਗ ਮਨੀ ਫਰੀਜ ਕੀਤੀ ਗਈ ਹੈ।ਉਹਨਾਂ ਦੱਸਿਆਂ ਕਿ ਇਸੇ ਤਰ੍ਹਾਂ ਪਿੰਡ ਸ਼ੇਰੋ ਦੇ ਵਾਸੀ ਅਵਤਾਰ ਸਿੰਘ ਜਿਸ ਤੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਉਸਦਾ 61 ਲੱਖ 45 ਹਜ਼ਾਰ ਕੀਮਤ ਦਾ ਰਿਹਾਇਸ਼ੀ ਮਕਾਨ ਅਤੇ 25 ਕਨਾਲ ਇੱਕ ਮਰਲਾ ਜਮੀਨ ਤੇ ਇੱਕ ਪਲਾਟ ਫਰੀਜ ਕੀਤਾ ਗਿਆ। ਅਵਤਾਰ ਸਿੰਘ ਦੀ ਕੁੱਲ 1 ਕਰੋੜ 29 ਕਰੋੜ 94 ਹਜ਼ਾਰ 975 ਰੁਪਏ ਦੀ ਜਾਇਦਾਦ ਫਰੀਜ ਕੀਤੀ ਹੈ।
ਐੱਸ ਐੱਸ ਪੀ ਨਿੰਬਲੇ ਨੇ ਦੱਸਿਆਂ ਕਿ ਹੁਣ ਤੱਕ ਕੁੱਲ 105 ਕਰੋੜ ਰੁਪਏ ਦੀ ਨਸ਼ਾ ਤਸਕਰਾਂ ਦੀ ਜਾਇਦਾਦ ਜਬਤ ਕੀਤੀ ਜਾ ਚੁੱਕੀ ਹੈ ਤੇ ਅਗਾਂਹ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। 
ਤਰਨਤਾਰਨ ਵਿੱਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੁਲਿਸ ਜਾਗ ਗਈ ਹੈ।