punjab
ਬਨੂੜ ਵਿਖੇ ਹਰਦਿਆਲ ਸਿੰਘ ਕੰਬੋਜ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ
ਬਨੂੜ : ਬਨੂੜ ਵਿਖੇ ਹਰਦਿਆਲ ਸਿੰਘ ਕੰਬੋਜ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ । ਗ਼ੌਰਤਲਬ ਗੱਲ ਇਹ ਹੈ ਕਿ ਵਿਰੋਧ ਹਰਦਿਆਲ ਸਿੰਘ ਦੇ ਆਉਣ ਤੋਂ ਪਹਿਲਾਂ ਹੀ ਕੀਤਾ ਗਿਆ। ਜਦੋਂ ਉਨ੍ਹਾਂ ਨੇ ਬਨੂੜ ਪਹੁੰਚਣਾ ਸੀ। ਉਸ ਇਸ ਸਮੇਂ ਹੀ ਕਿਸਾਨ ਆਗੂਆਂ ਵੱਲੋਂ ਵਿਰੋਧ ਬੰਦ ਕਰ ਦਿੱਤਾ ਗਿਆ ।
ਜਾਣਕਾਰੀ ਅਨੁਸਾਰ ਅੱਜ ਹਲਕਾ ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ ਵੱਲੋਂ ਬਨੂੜ ਸ਼ਹਿਰ ਵਿੱਚ ਬਣਾਏ ਸ਼ਹੀਦ ਊਧਮ ਸਿੰਘ ਸਟੇਡੀਅਮ ਦਾ ਉਦਘਾਟਨ ਕਰਨ ਪਹੁੰਚਣਾ ਸੀ। ਜਿਸ ਦੀ ਭਿਣਕ ਪੈਂਦਿਆਂ ਹੀ ਕਿਸਾਨ ਆਗੂ ਕਿਰਪਾਲ ਸਿੰਘ ਸਿਆਊ ਲਖਵਿੰਦਰ ਸਿੰਘ ਲੱਖੀ ਜਗਜੀਤ ਸਿੰਘ ਜੱਗੀ ਗੁਰਪ੍ਰੀਤ ਸਿੰਘ ਸੇਖਨ ਮਾਜਰਾ ਆਪਣੇ ਸਾਥੀਆਂ ਸਮੇਤ ਬਨੂੜ ਸਥਿਤ ਗਰਾਊਂਡ ਦੇ ਸਾਹਮਣੇ ਪਹੁੰਚ ਗਏ ਅਤੇ ਉਨ੍ਹਾਂ ਮੁੱਖ ਮਾਰਗ ਦੇ ਵਿਚਕਾਰ ਬਣੇ ਡਿਵਾਈਡਰ ਉੱਤੇ ਹਰਦਿਆਲ ਸਿੰਘ ਕੰਬੋਜ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਾਲੀਆਂ ਝੰਡੀਆਂ ਆਪਣੇ ਹੱਥਾਂ ਵਿਚ ਲਹਿਰਾਉਣ ਲੱਗੇ ਮਾਹੌਲ ਖ਼ਰਾਬ ਹੁੰਦਿਆਂ ਵੇਖ ਥਾਣਾ ਮੁਖੀ ਬਨੂੜ ਬਲਵਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਕਿਸਾਨ ਆਗੂਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਆਪਣੀ ਇਕ ਗੱਲ ਉੱਤੇ ਅੜੇ ਰਹੇ ਕਿ ਅਸੀਂ ਵਿਰੋਧ ਕਰ ਕੇ ਹੀ ਰਹਾਂਗੇ।
ਜਿਸ ਤੋਂ ਬਾਅਦ ਥਾਣਾ ਮੁਖੀ ਬਨੂੜ ਬਲਵਿੰਦਰ ਸਿੰਘ ਨੇ ਸਖ਼ਤੀ ਵਿਖਾਉਂਦਿਆਂ ਕਿਹਾ ਕਿ ਅੱਜ ਬਨੂੜ ਇਲਾਕੇ ਦੇ ਸਮੂਹ ਕਾਲਜਾਂ ਵਿਚ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੇ ਬੱਚਿਆਂ ਦੇ ਪੇਪਰ ਹੋ ਰਹੇ ਹਨ ਉੱਥੇ ਪਹਿਲਾਂ ਹੀ ਰਸ ਜ਼ਿਆਦਾ ਹੈ ਹੋ ਸਕਦਾ ਹੈ ਕਿ ਜਦੋਂ ਤੁਸੀਂ ਮੁੱਖ ਮਾਰਗ ਤੇ ਵਿਰੋਧ ਕਰੋਗੇ ਕਿ ਉਨ੍ਹਾਂ ਚੋਂ ਕਿਸੇ ਬੱਚੇ ਨੂੰ ਜਾਨੀ ਨੁਕਸਾਨ ਹੋ ਜਾਵੇ ਤਾਂ ਇਸ ਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਥਾਣਾ ਮੁਖੀ ਨੇ ਇਹ ਵੀ ਕਹਿ ਦਿੱਤਾ ਕਿ ਜੇ ਕਿਸੇ ਬੱਚੇ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਮਾਮਲਾ ਕਿਸਾਨ ਆਗੂਆਂ ਤੇ ਦਰਜ ਕੀਤਾ ਜਾਵੇਗਾ।
ਜਿਸ ਤੋਂ ਬਾਅਦ ਕਿਸਾਨ ਆਗੂ ਸ਼ਾਂਤ ਹੋ ਗਏ ਅਤੇ ਬਨੂੜ ਕਾਂਗਰਸ ਦੇ ਕੁਝ ਵਰਕਰਾਂ ਵੱਲੋਂ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਇਹ ਮੀਟਿੰਗ ਥੋੜ੍ਹੀ ਜਿਹੀ ਤਲਖੀ ਹੁੰਦੀ ਵਿਖਾਈ ਦਿੱਤੀ ਤਾਂ ਕਿਸਾਨ ਆਗੂਆਂ ਅਤੇ ਕਾਂਗਰਸ ਵਰਕਰਾਂ ਦਾ ਇੱਕ ਫ਼ੈਸਲਾ ਹੋਇਆ ਕਿ ਬਾਬਾ ਦਿਲਬਾਗ ਸਿੰਘ ਬਾਘਾ ਦੇ ਗੁਰਦੁਆਰਾ ਸਾਹਿਬ ਵਿਚ ਗੁਪਤ ਮੀਟਿੰਗ ਰੱਖੀ ਜਾਵੇਗੀ।
ਜਿਸ ਵਿਚ ਹਰਦਿਆਲ ਸਿੰਘ ਕੰਬੋਜ ਸ਼ਾਮਿਲ ਹੋਣਗੇ ਅਤੇ ਬੈਠ ਕੇ ਉੱਥੇ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਕਿਸਾਨ ਆਗੂ ਬਾਰ ਬਾਰ ਇਹੀ ਮੰਗ ਕਰ ਰਹੇ ਸਨ ਕਿ ਜਿਹੜੇ ਉਨ੍ਹਾਂ ਦੇ ਵਰਕਰਾਂ ਉੱਤੇ ਪਰਚੇ ਦਰਜ ਹੋਏ ਹਨ ਉਨ੍ਹਾਂ ਨੂੰ ਰੱਦ ਕੀਤਾ ਜਾਵੇ ਜਿਸ ਤੋਂ ਬਾਅਦ ਕਾਂਗਰਸ ਵਰਕਰਾਂ ਨੇ ਹੀ ਗੱਲ ਮੰਨ ਲਈ ਅਤੇ ਕਿਸਾਨ ਆਗੂ ਉਥੋਂ ਚਲੇ ਗਏ ਜਿਸ ਤੋਂ ਬਾਅਦ ਇਕ ਕਮਰਾ ਬੰਦ ਗੁਪਤ ਮੀਟਿੰਗ ਹੋਈ ਮੀਟਿੰਗ ਵਿੱਚ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਡੀ ਐੱਸ ਪੀ ਰਾਜਪੁਰਾ ਨੂੰ ਜਾਂਚ ਕਰਨ ਉਪਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਕਿ ਜੇਕਰ ਕੋਈ ਨਿਰਦੋਸ਼ ਹੈ ਤਾਂ ਉਸ ਤੋਂ ਪਰਚਾ ਰੱਦ ਕੀਤਾ ਜਾਵੇ।