Connect with us

Punjab

ਲੁਧਿਆਣਾ ‘ਚ ਤੇਜ਼ਦਾਰ ਹਥਿਆਰਾਂ ਨਾਲ ਨੌਜਵਾਨ ਤੇ ਕੀਤਾ ਹਮਲਾ, ਪੀੜਤ ਡੀਐਮਸੀ ਹਸਪਤਾਲ ‘ਚ ਦਾਖਲ

Published

on

17 ਦਸੰਬਰ 2023: ਲੁਧਿਆਣਾ ਦੇ ਵਿੰਦਾਵਨ ਰੋਡ ਇਲਾਕੇ ਵਿੱਚ ਸਰੇਆਮ ਗੁੰਡਾਗਰਦੀ ਕਰਦਿਆਂ, ਦੋ ਭਰਾਵਾਂ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਭਰਾ ਨੂੰ ਡੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ , ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਘਟਨਾ ਦੇ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ,ਜਿਸ ਵਿੱਚ ਆਰੋਪੀ ਤੇਜਧਾਰ ਹਥਿਆਰਾਂ ਨਾਲ ਹਮਲੇ ਕਰ ਰਹੇ ਹਨ।

ਇਸ ਸਬੰਧ ਵਿੱਚ ਪੀੜਤ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਝਪਟਮਾਰ ਅਤੇ ਬਦਮਾਸ਼ ਕਿਸਮ ਦੇ ਲੋਕ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਲੇਕਿਨ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਅਤੇ ਇਲਾਕੇ ਦੇ ਕੁਝ ਲੋਕ ਵੀ ਇਹਨਾਂ ਦਾ ਸਾਥ ਦਿੰਦੇ ਹਨ।

ਪੁਲਿਸ ਮੁਤਾਬਕ ਜਸ਼ਨ ਬਹਿਲ ਆਪਣੇ ਸਾਥੀ ਨਾਲ ਆਪਣੇ ਕੰਮ ਵਿੱਚ ਭਾਈਵਾਲ ਨੂੰ ਮਿਲਣ ਵਾਸਤੇ ਜਾ ਰਿਹਾ ਸੀ ਕਿ ਅਚਾਨਕ ਪੰਜ ਤੋਂ ਛੇ ਨੌਜਵਾਨਾਂ ਨੇ ਉਸ ਉਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ। ਹਾਲਾਂਕਿ ਪੁਲਿਸ ਨੇ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਆਰੋਪੀਆਂ ਦੀ ਪਛਾਣ ਕਰ ਲਈ ਗਈ ਹੈ। ਜਲਦ ਹੀ ਇਸ ਸਬੰਧ ਵਿੱਚ ਖੁਲਾਸਾ ਕੀਤਾ ਜਾਵੇਗਾ। ਹਮਲੇ ਦੌਰਾਨ ਪੀੜਿਤ ਦੇ ਨਾਲ ਉਸ ਦਾ ਭਰਾ ਵੀ ਮੌਜੂਦ ਸੀ। ਆਰੋਪੀ ਪੀੜਿਤ ਪਾਸੋਂ ਮੋਬਾਈਲ ਅਤੇ ਹੋਰ ਸਮਾਨ ਵੀ ਲੈ ਗਏ ਹਨ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਵੀ ਜਾਪਦੀ ਹੈ।