Punjab
ਰਾਹੁਲ ਗਾਂਧੀ ਦੇ ਦਰਬਾਰ ਸਾਹਿਬ ਪਹੁੰਚਣ ‘ਤੇ ਭੜਕੇ ਖ਼ਾਲਿਸਤਾਨੀ ”ਖੂਨ ਕਾ ਬਦਲਾ ਖੂਨ” ਦਾ ਆਡੀਓ-ਵੀਡੀਓ ਸੰਦੇਸ਼ ਜਾਰੀ

ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਇੱਕ ਵਾਰ ਫਿਰ ਸੁਰਖੀਆਂ ਵਿੱਚ ਨਜ਼ਰ ਆ ਰਹੇ ਹਨ। ਦਰਅਸਲ ਰਾਹੁਲ ਗਾਂਧੀ ਦੇ ਭਾਰਤ ਜੋੜੋ ਯਾਤਰਾ ‘ਚ ਦਰਬਾਰ ਸਿੰਘ ‘ਤੇ ਪਹੁੰਚਣ ‘ਤੇ ਪੰਨੂ ਨੇ ਇਕ ਭੜਕਾਊ ਵੀਡੀਓ ਜਾਰੀ ਕਰਕੇ ਵੱਡਾ ਹਮਲਾ ਬੋਲਿਆ ਹੈ।
”ਖੂਨ ਕਾ ਬਦਲਾ ਖੂਨ” ਦਾ ਆਡੀਓ-ਵੀਡੀਓ ਸੰਦੇਸ਼ ਜਾਰੀ ਕਰਦਿਆਂ ਪੰਨੂ ਨੇ ਕਿਹਾ ਕਿ ਗਾਂਧੀ ਦੇ ਕਾਤਲ ਪਰਿਵਾਰ ਦੇ ਨੁਮਾਇੰਦੇ ਅੱਜ ਦਰਬਾਰ ਸਾਹਿਬ ਪੁੱਜੇ। ਕਾਤਲ ਇੰਦਰਾ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਤੇ ਅੱਜ ਉਸਦਾ ਖੂਨ ਦਰਬਾਰ ਸਾਹਿਬ ਤੱਕ ਪਹੁੰਚ ਗਿਆ ਹੈ। ਇਸ ਵੀਡੀਓ ਰਾਹੀਂ ਪੰਨੂੰ ਨੇ ਸਿੱਖਾਂ ਨੂੰ ਸੁਚੇਤ ਕੀਤਾ ਕਿ ਜਿਸ ਕਿਸੇ ਨੇ ਵੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ, ਉਸ ਦੀ ਨਸਲ ਵੀ ਤਬਾਹ ਹੋ ਗਈ ਹੈ ਅਤੇ ਰਾਹੁਲ ਗਾਂਧੀ ਹੀ ਜਿਉਂਦਾ ਬਚਿਆ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਸਿੱਖਾਂ ਦੇ ਖੂਨ ਦਾ ਬਦਲਾ ਲਿਆ ਜਾਂਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪੰਨੂ ਨੇ ਰਾਹੁਲ ਗਾਂਧੀ ਨੂੰ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਪੰਜਾਬ ਨਾ ਆਉਣ ਦੀ ਧਮਕੀ ਵੀ ਦਿੱਤੀ ਸੀ। ਇੱਕ ਵੀਡੀਓ ਜਾਰੀ ਕਰਕੇ ਉਨ੍ਹਾਂ ਨੇ 1984-1991 ਵਿੱਚ ਸਾਬਕਾ ਪ੍ਰਧਾਨ ਮੰਤਰੀਆਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੀ ਹੱਤਿਆ ਦਾ ਵੀ ਜ਼ਿਕਰ ਕੀਤਾ।