Corona Virus
ਆਸਟ੍ਰੇਲੀਆ ਦੇ ਪੀਐਮ ਨੇ ਜੌਬਕੀਪਰ ਸਬਸਿਡੀ ਸ਼ੁਰੂ ਕੀਤੀ

ਆਸਟ੍ਰੇਲੀਆ, 17 ਅਪ੍ਰੈਲ : ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਸਿਰਫ ਭਾਰਤ ਨੂੰ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਆਪਣਾ ਪ੍ਰਕੋਪ ਦਿਖਾਇਆ ਹੈ ਜਿਸਦੇ ਚਲਦਿਆਂ ਸਾਰੇ ਵਪਾਰਠੱਪ ਹੋ ਗਏ ਹਨ, ਜਿਸ ਨੂੰ ਲੈ ਕੇ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਰਣਨੀਤੀ ਬਣਾਈ ਗਈ ਹੈ। ਆਸਟ੍ਰੇਲੀਆ ਦੇ ਪੀਐਮ ਸਕਾਟ ਮੌਰੀਸਨ ਨੇ ਇਸ ਦੋਰਾਨ ਦੱਸਿਆਕਿ ਸਾਡੀ $130 ਬਿਲੀਅਨ ਦੀ ਯੋਜਨਾ ਇਸ #coronavirus ਸੰਕਟ ਦੌਰਾਨ ਲੱਖਾਂ ਆਸਟਰੇਲੀਅਨ ਲੋਕਾਂ ਨੂੰ ਕਾਰੋਬਾਰਾਂ ਵਿੱਚ ਰੱਖਣ ਬਾਰੇ ਹੈ। ਉਨ੍ਹਾਂ ਨੇ ਕਿਹਾਕਿ ਹੁਣ 8,38,000 ਤੋਂ ਵਧੇਰੇ ਆਸਟਰੇਲੀਆਈ ਕਾਰੋਬਾਰਾਂ ਨੇ ਹਰੇਕ ਕਰਮਚਾਰੀ ਵਾਸਤੇ $1500 ਪ੍ਰਤੀ ਪੰਦਰਵਾੜਾ ਸਾਡੀ ਜੌਬਕੀਪਰ ਤਨਖਾਹ ਸਬਸਿਡੀ ਵਿੱਚਆਪਣੀ ਦਿਲਚਸਪੀ ਦਰਜ ਕੀਤੀ ਹੈ। ਇਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਕੰਮ ਮਿਲੇਗਾ।