ਹੁਸ਼ਿਆਰਪੁਰ, 5 ਅਪ੍ਰੈਲ : ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਕੋਵਿਡ-19 ਸਬੰਧੀ ਹੁਣ ਤੱਕ 233 ਸੈਂਪਲ ਲਏ ਗਏ ਹਨ, ਜਿਨਾਂ ਵਿੱਚੋ 206 ਸੈਂਪਲਾਂਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 21 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨਾਂ ਕਿਹਾ ਕਿ ਜ਼ਿਲੇ ਵਿੱਚ 6 ਵਿਅਕਤੀਆਂ ਦੇ ਸੈਂਪਲ ਹੀ ਪੋਜ਼ੀਟਿਵਆਏ ਹਨ, ਜਿਨਾਂ ਵਿੱਚੋਂ ਪਿੰਡ ਮੋਰਾਂਵਾਲੀ ਦੇ ਇਕ ਪੋਜ਼ੀਟਿਵ ਮਰੀਜ਼ ਦੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਪਿਛਲੇ ਦਿਨੀਂ ਮੌਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪੋਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਜਾ ਰਿਹਾ ਹੈ। ਡਾ. ਜਸਵੀਰ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਜ਼ਿਲਾ ਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ 80 ਫੀਸਦੀ ਤੱਕ ਪੋਜ਼ੀਟਿਵ ਕੇਸਇਕਾਂਤਵਾਸ ਵਿੱਚ ਰਹਿ ਕੇ ਹੀ ਠੀਕ ਹੋ ਰਹੇ ਹਨ। ਉਨਾਂ ਕਿਹਾ ਕਿ ਖਾਂਸੀ, ਜ਼ੁਕਾਮ ਅਤੇ ਬੁਖਾਰ ਆਦਿ ਲੱਛਣ ਵਾਲੇ ਵਿਅਕਤੀ ਤੁਰੰਤ ਆਪਣੇ ਨੇੜਲੇ ਸਿਹਤ ਕੇਂਦਰਸੰਪਰਕ ਕਰਨ। ਉਨਾਂ ਕਿਹਾ ਕਿ ਜਾਗਰੂਕਤਾ ਅਤੇ ਸਾਵਧਾਨੀਆਂ ਵਰਤਕੇ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ, ਇਸ ਲਈ ਹੱਥਾਂ ਦੀ ਸਫਾਈ ਅਤੇ ਪੌਸ਼ਟਿਕਖੁਰਾਕ ਯਕੀਨੀ ਬਣਾਈ ਜਾਵੇ।
ਨਵਾਂ ਸ਼ਹਿਰ, 5 ਅਪ੍ਰੈਲ : ਪਿੰਡ ਪਠਲਾਵਾ ਦੇ ਜਰਮਨ ਤੋਂ ਆਇਆ ਇਟਲੀ ਦੀ ਟ੍ਰੈਵਲ ਹਿਸਟਰੀ ਵਾਲੇ ਬਾਬਾ ਬਲਦੇਵ ਸਿੰਘ ਦੇ ਦੇਹਾਂਤ ਬਾਅਦ ਕੋਵਿਡ-19 ਦੇ ਮਰੀਜ਼ਾਂ ਵਜੋਂ ਪੰਜਾਬ ’ਚ ਚਰਚਾ ’ਚ ਆਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਲਈ ਐਤਵਾਰ ਰਾਹਤ ਦੀ ਖਬਰ ਲੈ ਕੇ ਆਇਆ ਹੈ। ਜ਼ਿਲ੍ਹੇ ’ਚ ਆਈਸੋਲੇਸ਼ਨ ’ਚ ਰੱਖੇ ਗਏ 18 ਮਰੀਜ਼ਾਂ ’ਚੋਂ 12 ਦੇ ਕੱਲ੍ਹ ਲਏ ਗਏ ਸੈਂਪਲਾਂ ’ਚੋਂ 11 ਦੇ ਅੱਜ ਸ਼ਾਮ ਤੱਕ ਆਏ ਨਤੀਜਿਆਂ ’ਚ 8 ਸੈਂਪਲ ਨੈਗੇਟਿਵ ਪਾਏ ਗਏ ਹਨ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਸਭ ਤੋਂ ਵੱਧ ਤਸੱਲੀ ਵਾਲੀ ਗੱਲ ਇਹ ਰਹੀ ਕਿ ਇਨ੍ਹਾਂ ਕੋਵਿਡ-19 ਮਰੀਜ਼ਾਂ ’ਚ ਆਈਸੋਲੇਸ਼ਨ ’ਚ ਰੱਖਿਆ ਸਵਰਗੀ ਬਾਬਾ ਬਲਦੇਵ ਸਿੰਘ ਦਾ ਦੋ ਸਾਲ ਦਾ ਪੋਤਾ ਵੀ ਕੋਰੋਨਾ ਨੂੰ ਮਾਤ ਦੇਣ ’ਚ ਸਫ਼ਲ ਰਿਹਾ ਹੈ। ਇਸ ਬੱਚੇ ਦਾ ਹਸਪਤਾਲ ਦੇ ਸਟਾਫ਼ ਵੱਲੋਂ ਕੱਲ੍ਹ ਦੂਜਾਜਨਮ ਦਿਨ ਮਨਾਇਆ ਗਿਆ ਸੀ ਅਤੇ ਅੱਜ ਉਸ ਨੂੰ ਤੋਹਫ਼ੇ ਦੇ ਰੂਪ ’ਚ ਕੋਵਿਡ-19 ਤੋਂ ਮੁਕਤੀ ਮਿਲ ਗਈ। ਬਾਬਾ ਬਲਦੇਵ ਸਿੰਘ ਦੇ ਪਰਿਵਾਰ ’ਚੋਂ ਜਿਹੜੇ ਹੋਰਮੈਂਬਰਾਂ ਦਾ ਟੈਸਟ ਅੱਜ ਪਹਿਲੀ ਵਾਰ ਨੈਗੇਟਿਵ ਆਇਆ ਹੈ, ਉਨ੍ਹਾਂ ’ਚ ਉਨ੍ਹਾਂ ਦੀਆਂ ਤਿੰਨ ਪੋਤੀਆਂ ਤੇ ਉਕਤ ਪੋਤਾ ਸ਼ਾਮਿਲ ਹੈ। ਵਧੀਕ ਡਿਪਟੀ ਕਮਿਸ਼ਨਰ ਅਦਿਤਿਆ ਉੱਪਲ ਨੇ ਇਨ੍ਹਾਂ ਸੈਂਪਲਾਂ ਦੀ ਤਫ਼ਸੀਲ ਦਿੰਦਿਆਂ ਦੱਸਿਆ ਕਿ ਇਨ੍ਹਾਂ ’ਚੋਂ ਬਾਬਾ ਬਲਦੇਵ ਸਿੰਘ ਦੇ ਇੱਕ ਪੁੱਤਰ ਫ਼ਤਿਹਸਿੰਘ (35) ਦਾ ਅੱਜ ਦੂਸਰਾ ਸੈਂਪਲ ਵੀ ਨੈਗੇਟਿਵ ਆਉਣ ਨਾਲ, ਉਸ ਨੂੰ ਕੋਰੋਨਾ ਵਾਇਰਸ ਤੋਂ ਸਿਹਤਯਾਬ ਹੋਇਆ ਐਲਾਨ ਦਿੱਤਾ ਗਿਆ ਹੈ। ਦੂਸਰੇ ਸੈਂਪਲਾਂ ’ਚ ਸਭ ਤੋਂ ਮਹੱਤਵਪੂਰਨ ਗੁਰਦੁਆਰਾ ਬਾਬਾ ਘਨੱਈਆ ਜੀ ਪਠਲਾਵਾ ਦੇ ਮੁਖੀ ਬਾਬਾ ਗੁਰਬਚਨ ਸਿੰਘ (78) ਅਤੇ ਉਨ੍ਹਾਂ ਨਾਲ ਹੀ ਵਿਦੇਸ਼ਯਾਤਰਾ ਕਰਕੇ ਪਰਤੇ ਤੀਸਰੇ ਸਾਥੀ ਦਲਜਿੰਦਰ ਸਿੰਘ (60) ਪਿੰਡ ਝਿੱਕਾ ਦਾ ਆਈਸੋਲੇਸ਼ਨ ਸਮਾਂ ਪੂਰਾ ਕਰਨ ਬਾਅਦ ਪਹਿਲਾ ਟੈਸਟ ਨੈਗੇਟਿਵ ਪਾਇਆ ਗਿਆਹੈ। ਪਿੰਡ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ (49) ਦਾ ਵੀ ਆਈਸੋਲੇਸ਼ਨ ’ਚ ਰਹਿਣ ਬਾਅਦ ਅੱਜ ਪਹਿਲਾ ਟੈਸਟ ਨੈਗੇਟਿਵ ਆਇਆ ਹੈ। ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਅਨੁਸਾਰ ਆਈਸੋਲੇਸ਼ਨ ’ਚ ਇਲਾਜ ਅਧੀਨ ਕੋਵਿਡ-19 ਮਰੀਜ਼ਾਂ ਦੇ ਕਲ੍ਹ ਸ਼ਾਮ 12 ਸੈਂਪਲ ਭੇਜੇ ਗਏ ਸਨ, ਜਿਨ੍ਹਾਂ’ਚੋਂ ਅੱਜ ਆਏ 11 ਦੇ ਨਤੀਜਿਆਂ ’ਚੋਂ 8 ਨੈਗੇਟਿਵ ਤੇ 3 ਪਾਜ਼ੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੇ ਪਾਜ਼ੇਟਿਵ ਆਏ ਹਨ, ਉਨ੍ਹਾਂ ਦੇ 5 ਦਿਨ ਬਾਅਦਦੁਬਾਰਾ ਟੈਸਟ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਜਿਹੜੇ ਕੋਵਿਡ-19 ਮਰੀਜ਼ਾਂ ਦੇ ਟੈਸਟ ਨੈਗੇਟਿਵ ਆਏ ਹਨ, ਉਨ੍ਹਾਂ ਦੇ 24 ਘੰਟੇ ਬਾਅਦ ਫ਼ਿਰ ਟੈਸਟ ਦੁਹਰਾਏਜਾਣਗੇ, ਜਿਨ੍ਹਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਕੋਵਿਡ-19 ਤੋਂ ਸਿਹਤਯਾਬ ਐਲਾਨਿਆ ਜਾਵੇਗਾ।
ਫ਼ਿਰੋਜ਼ਪੁਰ,ਪਰਮਜੀਤ ਪੰਮਾ, 5 ਅਪ੍ਰੈਲ : ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੂੰ ਇੱਕ ਵੈਂਟੀਲੇਟਰ ਅਤੇ ਮੈਡੀਕਲ ਕਿੱਟਾਂ ਇਸੇ ਤਰ੍ਹਾਂ ਹੀ ਸਿਵਲ ਹਸਪਤਾਲ ਫ਼ਿਰੋਜ਼ਪੁਰ ਨੂੰ ਮੈਡੀਕਲ ਕਿੱਟਾਂ ਦੇ ਨਾਲਵੈਂਟੀਲੇਟਰ ਤੇ ਜਲਾਲਾਬਾਦ ਸਿਵਲ ਹਸਪਤਾਲ ਲਈ ਮੈਡੀਕਲ ਕਿੱਟਾ ਵੈਂਟੀਲੇਟਰ ਤੋਂ ਇਲਾਵਾ ਇੱਕ ਮੋਬਾਈਲ ਵੈਂਟੀਲੇਟਰ ਐਂਬੂਲੈਂਸ ਦੇ ਲਈ ਫੰਡ ਜਾਰੀ ਕੀਤੇ ਗਏ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੈਂਬਰ ਪਾਰਲੀਮੈਂਟ ਸੁਖਬੀਰ ਬਾਦਲ ਦੇ ਓ ਐੱਸ ਡੀ ਸਤਿੰਦਰਜੀਤ ਸਿੰਘ ਮੰਟਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੀ ਜੋ ਜ਼ਰੂਰਤਾਂਹੋਣਗੀਆਂ ਉਸ ਦੇ ਲਈ ਹੋਰ ਫੰਡ ਵੀ ਜਾਰੀ ਕੀਤੇ ਜਾਣਗੇ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਮੁੱਚੇ ਵਰਕਰ ਸਾਹਿਬਾਨਾਂ ਦੀ ਡਿਊਟੀ ਲਗਾਈ ਗਈ ਹੈਕਿ ਉਹ ਆਪਣੇ ਪੱਧਰ ਤੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਅਤੇ ਰਾਸ਼ਨ ਵੰਡਣ ਸਮੇਂ ਦੀਆਂ ਫੋਟੋਆਂ ਤੋਂ ਗੁਰੇਜ਼ ਕੀਤਾ ਜਾਵੇ
ਜਲੰਧਰ, ਰਾਜੀਵ ਵਧਵਾ, 5 ਅਪ੍ਰੈਲ : ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ 9 ਵਜੇ ਦੇਸ਼ ਦੇ ਲੋਕਾਂ ਨੂੰ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਨ ਅਤੇ ਦੀਵੇ, ਮੋਮਬੱਤੀਆਂ ਜਗਾਉਣ ਲਈ ਕਿਹਾਹੈ, ਜਿਸ ਕਾਰਨ ਜਲੰਧਰ ਦੇ ਲੋਕਾਂ ਨੇ ਅੱਜ ਸਵੇਰ ਤੋਂ ਹੀ ਮੋਮਬੱਤੀਆਂ ਅਤੇ ਦੀਵੇ ਖਰੀਦਣੇ ਸ਼ੁਰੂ ਕਰ ਦਿੱਤੇ ਹਨ। ਦੁਕਾਨਦਾਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਲੋਕਦੁਕਾਨ ‘ਤੇ ਦੀਵੇ, ਮੋਮਬੱਤੀਆਂ, ਜੋਟ ਅਤੇ ਪੂਜਾ ਦੀਆਂ ਹੋਰ ਚੀਜ਼ਾਂ ਖਰੀਦਣ ਆ ਰਹੇ ਹਨ ਅਤੇ ਵੱਖ-ਵੱਖ ਰੰਗਾਂ ਦੀਆਂ ਮੋਮਬੱਤੀਆਂ ਖਰੀਦ ਰਹੇ ਹਨ। ਐਵੇ ਜਾਪਦਾਹੈ ਜਿਵੇਂ ਅੱਜ ਛੋਟੀ ਦੀਵਾਲੀ ਹੋਵੇ।
ਚੰਡੀਗੜ੍ਹ , 5 ਅਪ੍ਰੈਲ , ( ਬਲਜੀਤ ਮਰਵਾਹਾ ) :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ...
ਚੀਨ ਦੇ ਵੁਹਾਂਨ ਤੋਂ ਸ਼ੁਰੂ ਹੋਈ ਮਹਾਮਾਰੀ ਕੋਰੋਨਾ ਵਾਇਰਸ ਪੁਰੀ ਦੁਨੀਆ ਵਿੱਚ ਫੈਲ ਚੁੱਕੀ ਹੈ। ਕੋਰੋਨਾ ਦਾ ਜਿੱਥੇ ਭਾਰਤ ਵਿੱਚ ਵੀ ਅਸਰ ਦੇਖਿਆ ਜਾ ਸਕਦਾ ਹੈ...
ਮੋਹਾਲੀ, ਬਲਜੀਤ ਮਰਵਾਹਾ, 5 ਅਪ੍ਰੈਲ : ਪਿੰਡ ਦਾਊਂ ਦੀ ਗਗਨਦੀਪ ਕੌਰ ਦਾ ਵਿਆਹ ਖੰਨਾ ਨਿਵਾਸੀ ਰਾਜਦੀਪ ਸਿੰਘ ਨਾਲ 29 ਮਾਰਚ ਨੂੰ ਧੂਮ ਧੜੱਕੇ ਨਾਲਇੱਕ ਮੈਰਿਜ ਪੈਲੇਸ ਵਿੱਚ ਹੋਣਾ ਨੀਅਤ ਹੋਇਆ ਸੀ। ਪਰਿਵਾਰਕ ਮੈਂਬਰ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਖਾਸ ਤੌਰ ਤੇ ਅਮਰੀਕਾ ਤੋਂ ਆਏ ਹੋਏ ਸਨ। ਪਰਕਰੋਨਾ ਬਿਮਾਰੀ ਦੇ ਫੈਲਾਓ ਦੇ ਡਰ ਅਤੇ ਕਰਫਿਊ ਲੱਗਣ ਕਾਰਨ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋਣ ਤੋਂ ਬਾਅਦ ਵੀ ਇਸ ਵਿਆਹ ਨੂੰ ਟਾਲ ਦਿੱਤਾ ਗਿਆਸੀ। ਬੇਸ਼ਕ ਇਹ ਵਿਆਹ ਟਾਲ ਦਿੱਤਾ ਗਿਆ ਸੀ ਅਤੇ ਪਰਿਵਾਰ ਬਾਅਦ ਵਿੱਚ ਵੀ ਵਿਆਹ ਨੂੰ ਧੂਮ ਧੜੱਕੇ ਨਾਲ ਕਰ ਸਕਦਾ ਸੀ ਪਰ ਦੋਨੋ ਪਰਿਵਾਰਾਂ ਨੇ ਕਰਫਿਊਦਾ ਲਾਹਾ ਲੈਂਦਿਆਂ ਸਮਾਜ ਨੂੰ ਸੇਧ ਦੇਣ ਲਈ ਇਸ ਵਿਆਹ ਨੂੰ ਬਿਲਕੁੱਲ ਸਾਦੇ ਢੰਗ ਨਾਲ ਕਰਨ ਦਾ ਫੈਸਲਾ ਲਿਆ। ਅੱਜ ਮੁੰਡੇ ਵਾਲੇ ਪਰਿਵਾਰ ਦੇ ਸਿਰਫ ਚਾਰ ਮੈਂਬਰ ਆਨੰਦ ਕਾਰਜ ਕਰਵਾਉਣ ਲਈ ਬਗੈਰ ਕਿਸੇ ਆਓ ਭਗਤ ਕਰਵਾਉਣ ਅਤੇ ਚਾਹ ਪਾਣੀ ਪੀਣ ਤੋਂ ਸਿਧਾ ਹੀਗ੍ਰੀਨ ਇੰਕਲੇਵ ਪਿੰਡ ਦਾਊਂ ਦੇ ਗੁਰਦਵਾਰਾ ਸਾਹਿਬ ਪਹੁੰਚ ਗਏ। ਜਿੱਥੇ ਕੁਡ਼ੀ ਵਾਲੇ ਪਰਿਵਾਰ ਦੇ ਵੀ ਸਿਰਫ ਚਾਰ ਮੈਂਬਰ ਹੀ ਹਾਜਰ ਸਨ। ਆਨੰਦ ਕਾਰਜ ਹੋਣ ਤੋਂਬਾਅਦ ਨਵੀਂ ਵਿਆਹੀ ਜੋੜੀ ਜਦੋਂ ਪਿੰਡ ਵਿੱਚ ਦਾਖਲ ਹੋਣ ਲੱਗੀ ਤਾਂ ਪਿੰਡ ਦੇ ਰਸਤੇ ਉੱਤੇ ਪੰਚਾਇਤ ਅਤੇ ਕਲੱਬ ਮੈਂਬਰਾਂ ਵੱਲੋਂ ਬਾਹਰੀ ਲੋਕਾਂ ਨੂੰ ਪਿੰਡ ਵਿੱਚ ਦਾਖਲਹੋਣ ਤੋਂ ਰੋਕਣ ਲਈ ਨਾਕਾ ਲਗਾਇਆ ਹੋਇਆ ਸੀ। ਇਸ ਨਾਕੇ ਉੱਤੇ ਹਾਜਰ ਪਤਵੰਤਿਆਂ ਅਤੇ ਸਰਪੰਚ ਅਜਮੇਰ ਸਿੰਘ ਵੱਲੋਂ ਸਭ ਦੇ ਹੱਥ ਸੈਨੀਟਾਇਜਰ ਨਾਲ ਸਾਫਕਰਵਾਉਣ ਤੋਂ ਬਾਅਦ ਨਵੀਂ ਵਿਆਹੀ ਜੋੜੀ ਤੇ ਫੁੱਲਾਂ ਦੀ ਵਰਖਾ ਕਰਕੇ ਅਤੇ ਸਿਰੋਪੇ ਪਾ ਕੇ ਸਵਾਗਤ ਕੀਤਾ ਗਿਆ। ਵਿਆਹ ਵਾਲੇ ਮੁੰਡੇ ਰਾਜਦੀਪ ਸਿੰਘ ਨੇ ਵਿਆਹ ਨੂੰ ਬਿਲਕੁੱਲ ਸਧਾਰਨ ਰੱਖਣ ਲਈ ਮਹਿਗੇ ਕਪੜਿਆ ਨੂੰ ਛੱਡ ਕੇ ਸਿਰਫ ਸਧਾਰਨ ਚਿੱਟਾ ਕੁੜਤਾ ਪਜਾਮਾਪਾ ਕੇ ਹੀ ਵਿਆਹ ਕਰਵਾਇਆ ਅਤੇ ਹੋਰ ਕਿਸੇ ਕਿਸਮ ਦੇ ਰਸਮੋ ਰਿਵਾਜ ਨੂੰ ਵੀ ਨਹੀਂ ਕੀਤਾ। ਬੇਸ਼ੱਕ ਇਸ ਸਧਾਰਨ ਵਿਆਹ ਦੀ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰਹੈ ਪਰ ਕਰੋਨਾ ਵਾਇਰਸ ਦੇ ਫੈਲਾਓ ਨੂੰ ਰੋਕਣ ਅਤੇ ਸਧਾਰਨ ਵਿਆਹ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਕਿਸਮ ਦੇ ਚਾਹ- ਪਾਣੀ ਅਤੇ ਭੋਜਨ ਦੀ ਦਾਅਵਤ ਵੀ ਨਹੀਂਦਿੱਤੀ ਗਈ ਇੱਥੋਂ ਤੱਕ ਕੇ ਗਵਾਂਢੀਆਂ ਅਤੇ ਹੋਰ ਪਤਵੰਤਿਆਂ ਨੂੰ ਵੀ ਵਿਆਹ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਸਾਦੇ ਵਿਆਹ ਦੀ ਪ੍ਰਸੰਸਾਕਰਦਿਆਂ ਅਤੇ ਦੋਨੋ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਾਦੇ ਵਿਆਹ ਮੌਜੂਦਾ ਸਮੇਂ ਦੀ ਲੋੜ ਹੈ ਤਾਂ ਕੇ ਇਹਨਾ ਦੀ ਨਕਲ ਮਾਰ ਕੇ ਪੰਜਾਬ ਦੇਹੋਰ ਲੋਕ ਵੀ ਫਜ਼ੂਲ ਖਰਚਿਆ ਅਤੇ ਫਜ਼ੂਲ ਰਸਮੋ ਰਿਵਾਜਾਂ ਨੂੰ ਤਿਲਾਂਜਲੀ ਦੇ ਕੇ ਸਧਾਰਨ ਵਿਆਹ ਕਰਨ ਲਈ ਅੱਗੇ ਆਉਣ।
ਕੋਰੋਨਾ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ ਇਸਨੂੰ ਦੇਖਦੇ ਹੋਏ ਹਰ ਕੋਈ ਨਿਯਮਾਂ ਦਾ ਪਾਲਣ ਸਖਤੀ ਨਾਲ ਕਰਨ ਦੀ ਕੋਸ਼ਿਸ਼ ‘ਚ ਹੈ ਤਾਂ ਜੋ ਇਹ...
ਪਿੰਡ ‘ਚ ਬਾਹਰਲੇ ਕਿਸੇ ਵਿਅਕਤੀ ਦੀ No Entry ਕਪੂਰਥਲਾ (ਜਗਜੀਤ ਧੰਜੂ) ਪੰਜਾਬ ‘ਚ ਪਿੰਡਾਂ ਦੇ ਲੋਕ ਲਗਾਤਾਰ ਆਪਣੇ ਪੱਧਰ ‘ਤੇ ਪਿੰਡਾਂ ਨੂੰ ਜਾਗਰੂਕ ਕਰ ਰਹੇ ਹਨ...
ਲੁਧਿਆਣਾ ਦੇ ਸਮਰਾਲਾ ਚੌਕ ਸਥਿਤ ਗੁਰੂ ਅਰਜਨ ਦੇਵ ਨਗਰ ਗਲੀ ਨੰਬਰ 4 ਦੇ ਵਿੱਚ ਦੇਰ ਸ਼ਾਮ ਇਕ ਘਰ ਚ ਸਿਲੰਡਰ ਫੱਟਣ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ...