ਫ਼ਤਹਿਗੜ੍ਹ ਸਾਹਿਬ, 1 ਅਪ੍ਰੈਲ : ਕੋਕਾ ਕੋਲਾ, ਕੰਧਾਰੀ ਬਿਵਰੇਜਿਜ਼, ਨਬੀਪੁਰ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਨੂੰ ਠੱਲ੍ਹਣ ਲਈ ਕੀਤੇ ਜਾ ਰਹੇ ਯਤਨਾਂਵਿਚ ਸਹਿਯੋਗ ਦਿੰਦਿਆਂ ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਨੂੰ ਇੱਕ ਵੈਂਟੀਲੇਟਰ ਦਿੱਤਾ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਅਤੇ ਸਿਵਲਸਰਜਨ ਡਾ. ਐਨ. ਕੇ. ਅਗਰਵਾਲ ਨੂੰ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਇਹ ਵੈਂਟੀਲੇਟਰ (ਐਗਫੋ ਲਾਈਫ ਸੇਵਰ) ਡਿਪਟੀ ਕਮਿਸ਼ਨਰ, ਦਫਤਰ ਵਿਖੇ ਸੌਂਪਿਆਗਿਆ। ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਹਰੇਕ ਵਰਗ ਦੇ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਸਹਿਯੋਗ ਸ਼ਲਾਘਾਯੋਗ ਹੈ ਅਤੇ ਹੋਰ ਸੰਸਥਾਵਾਂ ਨੂੰ ਵੀ ਇਸ ਔਖੀ ਘੜੀ ਵਿੱਚਅੱਗੇ ਆਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਜਿਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਅਤੇਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਕੰਧਾਰੀ ਬਿਵਰੇਜਿਜ਼ ਵੱਲੋਂ ਦਿੱਤਾ ਗਿਆ ਇਹ ਵੈਂਟੀਲੇਟਰ ਮਰੀਜ਼ਾਂ ਲਈਵੱਡੀ ਸਹੂਲਤ ਸਾਬਤ ਹੋਵੇਗਾ। ਇਸ ਮੌਕੇ ਕੰਪਨੀ ਦੇ ਸਲਾਹਕਾਰ ਦੀਪਕ ਚੌਧਰੀ ਅਤੇ ਹੋਰ ਨੁਮਾਇੰਦੇ ਹਾਜ਼ਰ ਸਨ।
1 april : ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਨੂਰ ਦੇ ਇਟਲੀ ਤੋ ਪਰਤੇ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪੂਰੀ ਤਰਾਂ ਪਾਲਣਾ ਹੀ ਇਕਜਰੀਆ ਹੈ ਕੋਰੋਨਾ ਤੋ ਬਚਣ ਦਾ ਜੇ ਕਿਸੇ ਇਸ ਬਿਮਾਰੀ ਤੋ ਪੀੜਤ ਹੋਣ ਦੀ ਸ਼ੱਕ ਹੈ ਉਸ ਨੂੰ ਡਰਨ , ਘਬਰਾਉਣ ਅਤੇ ਭੱਜਣ ਦੀ ਲੋੜ ਨਹੀ ਕਿਉਕਿ ਇਕਾਤਵਾਸਵਿੱਚ ਸਹੀ ਇਲਾਜ ਨਾਲ ਇਸ ਤੋ ਛੁੱਟਕਾਰਾ ਪਾਇਆ ਜਾ ਸਕਦਾ ਹੈ । ਦੱਸ ਦਈਏ ਕਿ ਪੰਜਾਬ ਵਿੱਚ ਗੁਰਦੀਪ ਸਿੰਘ ਕੋਰੋਨਾ ਤੋ ਪਹਿਲੇ ਪੀੜਤ ਪਾਏ ਜਾਣ ਤੋਬਆਦ ਸਹੀ ਇਲਾਜ਼ ਤੋ ਬਆਦ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
ਐਸ ਏ ਐਸ ਨਗਰ, 1 ਅਪ੍ਰੈਲ , (ਬਲਜੀਤ ਮਰਵਾਹਾ ) : ਜ਼ਿਲ੍ਹੇ ਵਿੱਚ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ, ਲੋਕਾਂ ਨੂੰ ਸਹਾਇਤਾ, ਸੁਰੱਖਿਆ ਤੇ ਰਾਹਤ ਪ੍ਰਦਾਨ ਕਰਨ ਦੇ ਮੰਤਵ ਲਈ ਅਤੇ ਜ਼ਿਲੇ ਵਿਚ ਕੋਵਿਡ-19 ਦੇਪਾਜੇਟਿਵ/ਸ਼ੱਕੀ ਮਾਮਲਿਆਂ ਲਈ ਸਹੀ ਡਾਕਟਰੀ ਦੇਖਭਾਲ ਦੀ ਵਿਵਸਥਾ ਕਰਨ ਦੇ ਉਪਾਅ ਕਰਨ ਲਈ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਗਿਰੀਸ਼ਦਿਆਲਨ ਨੇ ਸਿਵਲ ਸਰਜਨ, ਮੁਹਾਲੀ ਦੀ ਪ੍ਰਧਾਨਗੀ ਹੇਠ ਇਕ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿਚ ਕਿਸੇ ਵੀ ਤਰ੍ਹਾਂ ਦੀ ਅਚਨਚੇਤੀ ਘਟਨਾ ਦੀਸੂਰਤ ਵਿਚ, ਪ੍ਰਾਇਟੇਵ ਸਿਹਤ ਸੰਸਥਾਵਾਂ ਦੀ ਵਰਤੋਂ ਕਰਨ ਦੀ ਲੋੜ ਅਤੇ ਮੁਲਾਂਕਣ ਦੀ ਪਛਾਣ ਕੀਤੀ ਜਾਵੇਗੀ। ਉਹਨਾਂ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਪ੍ਰਾਈਵੇਟ ਹਸਪਤਾਲ (10 ਬੈਡ ਜਾਂ ਇਸ ਤੋਂ ਵੱਧ ਵਾਲੇ) ਆਪਣੇ ਬੈਡਾਂ (ਆਈ.ਸੀ.ਯੂ. ਸਮੇਤ) / ਵੈਂਟੀਲੇਟਰਾਂ /ਰੈਸਪੀਰੇਟਰਸ, ਲੈਰੀੰਗੋਸਕੋਪਸ, ਪੀਪੀਈ ਅਤੇ ਕੋਈ ਹੋਰ ਜ਼ਰੂਰੀ ਚੀਜ਼ਾਂ ਦੀ ਸਿਵਲ ਸਰਜਨ ਮੋਹਾਲੀ ਵੱਲੋਂ ਦਰਸਾਏ ਅਨੁਸਾਰ ਸੂਚੀ ਮੁਹੱਈਆ ਕਰਵਾਉਣਗੇ। ਇਹ ਕਮੇਟੀ ਹਸਪਤਾਲ ਦੀ ਸਮੁੱਚੀ ਸਮਰੱਥਾ ਅਤੇ ਬਰਾਬਰੀ ਦੇ ਸਿਧਾਂਤ ਦੇ ਅਧਾਰ ‘ਤੇ ਬੈਡਾਂ/ਵੈਂਟੀਲੇਟਰਾਂ/ਐਂਬੂਲੈਂਸਾਂ ਆਦਿ ਦੀ ਗਿਣਤੀ ਦਾ ਫੈਸਲਾ ਕਰੇਗੀ। ਇਹਹਦਾਇਤ ਕੀਤੀ ਗਈ ਹੈ ਕਿ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲ (10 ਬੈਡ ਜਾਂ ਇਸ ਤੋਂ ਵੱਧ ਵਾਲੇ) ਆਈਸੋਲੇਸ਼ਨ ਬੈਡ/ ਵਾਰਡਾਂ / ਹੋਰ ਬੁਨਿਆਦੀ ਢਾਂਚੇ ਨੂੰ ਇਸਕਮੇਟੀ ਵੱਲੋਂ ਨਿਰਧਾਰਤ ਕੀਤੇ ਅਨੁਸਾਰ ਵੱਖਰੇ ਤੌਰ ‘ਤੇ ਕਰਨਗੇ ਤਾਂ ਜੋ ਲੋੜ ਸਮੇਂ ਸਿਵਲ ਸਰਜਨ ਵੱਲੋਂ ਇਹਨਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਹੁਕਮਾਂਅਨੁਸਾਰ ਸਿਵਲ ਸਰਜਨ ਵੱਲੋਂ ਰੈਫ਼ਰ ਕੀਤੇ ਸਾਰੇ ਮਾਮਲਿਆਂ ਵਿੱਚ ਸਬੰਧਤ ਹਸਪਤਾਲ ਦੁਆਰਾ ਸਰਕਾਰ ਦੁਆਰਾ ਨਿਰਧਾਰਤ ਰੇਟਾਂ ‘ਤੇ ਇਲਾਜ ਵਿੱਚ ਵਰਤੇਸਮਾਨ (ਜਿਵੇਂ ਕਿ ਦਵਾਈਆਂ, ਸਰਿੰਜਾਂ ਆਦਿ) ਨੂੰ ਛੱਡ ਕੇ ਕੋਈ ਹੋਰ ਖਰਚਾ ਨਹੀਂ ਲਿਆ ਜਾਵੇਗਾ। ਇਸ ਤੋਂ ਇਲਾਵਾ ਹਸਪਤਾਲਾਂ ਨੂੰ ਇਹ ਯਕੀਨੀ ਬਣਾਉਣ ਲਈ ਹਦਾਇਤ ਕੀਤੀ ਗਈ ਹੈ ਕਿ ਡਾਕਟਰ, ਨਰਸਾਂ, ਅਤੇ ਪੈਰਾ ਮੈਡੀਕਲ ਆਦਿ ਸਾਰਾ ਸਟਾਫ ਡਿਊਟੀ’ਤੇ ਉਪਲਬਧ ਹੋਵੇ ਅਤੇ ਕੋਈ ਕੋਵਿਡ-19 ਦੇ ਪਾਜੇਟਿਵ/ਸ਼ੱਕੀ ਮਾਮਲਿਆਂ ਦਾ ਇਲਾਜ ਕਰਨ ਤੋਂ ਇਨਕਾਰ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਜ਼ਿਲੇ ਦੇ ਪ੍ਰਾਇਵੇਟ ਹਸਪਤਾਲਾਂ ਵੱਲੋਂ ਅਸਹਿਯੋਗ, ਸਮਰੱਥਾ ਘੱਟ ਦੱਸਣਾ, ਵਧੇਰੇ ਖਰਚਾ, ਵੱਖਰੇ ਵਾਰਡ ਬਣਾਉਣ ਅਤੇ ਆਈਸੋਲੇਸ਼ਨ ਸਹੂਲਤਾਂਤੋਂ ਇਨਕਾਰ ਕਰਨ ਵਰਗੀਆਂ ਕਈ ਖਬਰਾਂ ਮਿਲ ਰਹੀਆਂ ਹਨ ਅਤੇ ਇੱਥੋਂ ਤੱਕ ਕਿ ਪ੍ਰਾਇਵੇਟ ਹਸਪਤਾਲਾਂ ਵੱਲੋਂ ਮਰੀਜ਼ਾਂ ਦਾ ਇਲਾਜ ਨਾ ਕਰਨ ਦੀਆਂ ਵੀ ਖਬਰਾਂਵੀ ਮਿਲ ਰਹੀਆਂ ਹਨ। ਇਸ ਤੋਂ ਇਲਾਵਾ, ਇਹ ਦੱਸਿਆ ਗਿਆ ਹੈ ਕਿ ਕੁਝ ਮਾਮਲਿਆਂ ਵਿਚ, ਹਸਪਤਾਲ ਪ੍ਰਬੰਧਕਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਸਟਾਫ ਨੇਕੋਵਿਡ-19 ਦੇ ਪਾਜੇਟਿਵ / ਸ਼ੱਕੀ ਮਾਮਲਿਆਂ ਦਾ ਇਲਾਜ ਜਾਂ ਮਰੀਜ਼ ਨੂੰ ਦੇਖਣ ਤੋਂ ਇਨਕਾਰ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ, “ਇਹ ਇਕ ਨਵੇਕਲੀਸਥਿਤੀ ਹੈ ਅਤੇ ਇਸ ਸਮੇਂ ਮੁਨਾਫਾ ਕਮਾਉਣ ਦੇ ਉਦੇਸ਼ਾਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਪੂਰੀ ਤਰ੍ਹਾਂ ਤਿਆਰ ਰਹਿਣ ਲਈ ਠੋਸ ਯਤਨਾਂ ਦੀ ਲੋੜਹੋਵੇਗੀ।”
1 April : ਮਨੀਮਾਜਰਾ ਦੇ ਨੇੜਲੇ ਸ਼ਾਂਤੀ ਨਗਰ ਦੀਆਂ 4 ਔਰਤਾਂ ਕੰਜਿਕਾ ਲੈਣ ਬਾਹਰ ਜਾ ਰਹੀਆਂ ਸੀ ਕਿ ਪੁਲਿਸ ਨੇ ਰਸਤੇ ਚ ਜਾਂਦੀਆਂ ਔਰਤਾਂ ਨੂੰ ਜ਼ਬਰਦਸਤ ਡਾਂਟ ਮਾਰੀ।ਇਸ ਦੌਰਾਨ ਇਕ ਔਰਤ ਘਬਰਾਹਟ ਤੋਂ ਬੇਹੋਸ਼ ਹੋ ਗਈ। ਇਹ ਦੇਖ ਕੇ ਪੁਲਿਸ ਮੁਲਾਜ਼ਮ ਵੀ ਘਬਰਾ ਗਏ ਅਤੇ ਉਹਨਾਂ ਨੇ ਉਸ ਔਰਤ ਨੂੰ ਪੀਸੀਆਰ ਵਿੱਚ ਬਿਠਾਕੇ ਹਸਪਤਾਲ ਲੈ ਜਾਣ ਲੱਗੇ ਸੀ ਕਿ ਉੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਨੇ ਪੁਲਿਸ ਨੂੰ ਘੇਰ ਲਿਆ ਜਿਸਤੋ ਬਾਅਦ ਇੱਕ ਐਂਬੂਲੈਂਸ ਨੂੰ ਮੌਕੇ ‘ਤੇਬੁਲਾਇਆ ਗਿਆ। ਜਦੋਂ ਐਂਬੂਲੈਂਸ ਮੌਕੇ ‘ਤੇ ਪਹੁੰਚੀ ਤਾਂ ਲੋਕਾਂ ਨੇ ਪੁਲਿਸ ਅਤੇ ਸਿਹਤ ਵਿਭਾਗ ਦੇ ਲੋਕਾਂ’ ਤੇ ਪੱਥਰ ਸੁੱਟੇ। ਜਾਣਕਾਰੀ ਦੇ ਅਨੁਸਾਰ ਜਦੋ ਬੇਹੋਸ਼ ਔਰਤਹਸਪਤਾਲ ਪਹੁੰਚੀ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਸ਼ੁਰੂ ਵਿਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾਂਦਾ ਹੈ. ਹਾਲਾਂਕਿ ਉਸ ਦੀ ਮੌਤ ਦੇ ਸਹੀਕਾਰਨਾਂ ਦਾ ਪਤਾ ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
1 april : ਮੋਹਾਲੀ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 3 ਹੋਰ ਪੋਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਤਿੰਨੋ ਕੇਸ ਚੰਡੀਗੜ੍ਹ ਵਿੱਚ ਆਏ ਕੋਰੋਨਾ ਪੋਜ਼ੀਟਿਵ ਦੇ ਨੇੜਲੇ...
ਕੋਰੋਨਾ ਵਾਇਰਸ ਦਾ ਕਹਿਰ ਦੀਨੋ ਦੀਨ ਵੱਧ ਰਿਹਾ ਹੈ ਜਿਸਦਾ ਜ਼ਿਆਦਾ ਅਸਰ ਮਹਾਰਾਸ਼ਟਰ ਵਿੱਚ ਦੇਖਿਆ ਜਾ ਰਿਹਾ ਹੈ। ਜੇਕਰ ਪੂਰੇ ਭਾਰਤ ਦਾ ਅੰਕੜਾ ਦੇਖੀਏ ਤਾਂ ਹੁਣ...
1 April : ਪੰਜਾਬ ਵਿੱਚ ਲਗਾਏ ਗਏ ਕਰਫਿਊ ਦੇ ਬਾਅਦ ਲੋਕਾਂ ਵੱਲੋਂ ਉਸ ਦੀ ਉਲੰਘਣਾ ਬਾਰ ਬਾਰ ਕੀਤੇ ਜਾਣ ਤੋਂ ਬਾਅਦ ਹੁਣ ਪੁਲਿਸ ਨੇ ਇਸ ਕੰਮ ਲਈ ਸੀਆਰਪੀਐਫਦੀ ਸਹਾਇਤਾ ਲਈ ਹੈ । ਪ੍ਰਸ਼ਾਸਨ ਵੱਲੋਂ ਸੀਆਰਪੀਐਫ ਦੇ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਜਲੰਧਰ ਵਿੱਚ ਲੋਕਲ ਸੀਆਰਪੀਐੱਫ ਦੀਆਂ ਛੇ ਕੰਪਨੀਆਂ ਅਲੱਗ ਅਲੱਗ ਥਾਵਾਂ ਤੇ ਤੈਨਾਤ ਕੀਤੀਆਂ ਗਈਆਂ ਨੇ । ਜਲੰਧਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਕੰਪਨੀਆਂ ਜਲੰਧਰ ਦੇ ਉਨ੍ਹਾਂ ਇਲਾਕਿਆਂ ਵਿੱਚ ਤੈਨਾਤ ਰਹਿਣਗੀਆਂ ਜਿੱਥੇ ਲੋਕਾਂ ਦੀ ਭੀੜ ਜ਼ਿਆਦਾ ਦੇਖਣ ਨੂੰ ਮਿਲਦੀ ਹੈ । ਇਹ ਕੰਪਨੀਆਂ ਖਾਸਕਰ ਜਲੰਧਰ ਦੇਮਾਡਲ ਟਾਊਨ ਸਬਜੀ ਮੰਡੀ ਦਵਾਈਆਂ ਦੀ ਮਾਰਕੀਟ ਜਿਸਨੂੰ ਦਿਲਕੁਸ਼ਾ ਮਾਰਕੀਟ ਕਿਹਾ ਜਾਂਦਾ ਹੈ ਉਸ ਮਾਰਕੀਟ ਵਿੱਚ ਅਤੇ ਜਲੰਧਰ ਦੇ ਕੁਝ ਹੋਰ ਇਲਾਕਿਆਂਵਿੱਚ ਤੈਨਾਤ ਰਹਿਣਗੀਆਂ । ਉਨ੍ਹਾਂ ਨੇ ਦੱਸਿਆ ਕਿ ਜਲੰਧਰ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਕਾਰਵਾਈ ਕਰਦੇ ਹੋਏ ਕਈ ਮਾਮਲੇ ਦਰਜ਼ ਕੀਤੇਗਏ ਨੇ ਅਤੇ ਇਸ ਤੋਂ ਇਲਾਵਾ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ ।
ਬਠਿੰਡਾ,01 ਅਪ੍ਰੈਲ : ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰਫ਼ਿਊ ਲਗਾਇਆ ਗਿਆ ਹੈ। ਇਸ ਦੋਰਾਨ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ...
1 April : ਇਕ ਪਾਸੇ ਪੂਰੇ ਪੰਜਾਬ ਵਿਚ ਕਰਫਿਊ ਚੱਲ ਰਿਹਾ ਹੈ।ਇਸਦੇ ਦੂਸਰੇ ਹੀ ਪਾਸੇ ਅੱਜ ਗੁਰਦਾਸਪੁਰ ਜ਼ਿਲੇ ਦੇ ਪਿੰਡ ਭੁੱਲਰ ਵਿਚ ਸਨਸਨੀ ਫੈਲ ਗਈ ਜਦੋਂ ਪਿੰਡ ਦੇਬਾਹਰ ਕੁਝ ਦੂਰੀ ‘ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਹੁਤ ਬੁਰੀ ਹਾਲਤ ਵਿਚ ਮਿਲੀ, ਤਾਂ ਪਿੰਡ ਦੇ ਕੁਝ ਲੋਕਾਂ ਨੇ ਉੱਥੇ ਜਾ ਕੇ ਵੇਖਿਆ ਕਿ ਸੜਕ ਦੇ ਕਿਨਾਰੇਧੂੰਆਂ ਨਿਕਲ ਰਿਹਾ ਹੈ ਅਤੇ ਜਦੋਂ ਲੋਕ ਕੋਲ ਗਏ ਤਾ ਉੱਥੇ ਇਕ ਲਾਸ਼ ਪਈ ਸੀ ਅਤੇ ਲਾਸ਼ ਨੂੰ ਸਾੜਿਆ ਗਿਆ ਸੀ, ਤਾਂ ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤਕੀਤਾ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਕਰਨਾਲ, 1 ਅਪਰੈਲ: ਜ਼ੋਮੈਟੋ ਅਤੇ ਸਵਿਗੀ ਦੀ ਤਾਂ ਡਿਲੀਵਰੀ ਘਰ ਘਰ ਹੁੰਦੀ ਆ ਰਹੀ ਹੈ ਪਰ ਹੁਣ ਤੋਂ ਪੈਟ੍ਰੋਲ ਅਤੇ ਡੀਜ਼ਲ ਦੀ ਵੀ ਡਿਲੀਵਰੀ ਘਰ ਘਰ...