Connect with us

Health

ਮਹਾਮਾਰੀ ਦੇ ਚੱਲਦੇ ਜੰਕ ਫੂਡ ਨੂੰ ਕਰੋ ਅਵੋਇਡ ਜਾਣੋ ਕਿਉਂ

Published

on

junk food

ਜੇਕਰ ਚਾਕਲੇਟ, ਕੋਲਡ ਡਰਿੰਕਸ, ਕੇਕ, ਪੀਜ਼ਾ, ਬਰਗਰ ਤੇ ਆਈਸਕ੍ਰੀਮ ਬੇਸ਼ੱਕ ਤੁਹਾਡੇ ਮੂੰਹ ’ਚ ਪਾਣੀ ਲਿਆ ਦਿੰਦੀ ਹੈ ਅਤੇ ਤੁਸੀਂ ਇਨ੍ਹਾਂ ਲਈ ਉਤਸੁਕ ਹੋ ਉੱਠਦੇ ਹੋ ਪਰ ਫਾਸਟ ਫੂਡ ਤੁਹਾਨੂੰ ਕਿਸ ਕਦਰ ਨੁਕਸਾਨ ਪਹੁੰਚਾਉਂਦਾ ਹੈ, ਕਿਵੇਂ ਮੋਟਾਪੇ ਦੇ ਦਰਵਾਜ਼ੇ ਤਕ ਪਹੁੰਚਾ ਦਿੰਦਾ ਹੈ, ਸ਼ਾਇਦ ਤੁਸੀਂ ਨਹੀਂ ਜਾਣਦੇ। ਮਾਤਾ-ਪਿਤਾ ਜੰਕ ਫੂਡ ਨਾ ਖਾਣ ਲਈ ਬੋਲਦੇ ਹਨ ਤਾਂ ਤੁਸੀਂ ਮੂੰਹ ਫੁਲਾ ਲੈਂਦੇ ਹੋ ਅਤੇ ਆਪਣੀ ਜਿੱਦ ਮਨਵਾਉਣ ਦੀ ਕੋਸ਼ਿਸ਼ ਕਰਦੇ ਹੋ। ਟੀਵੀ ਚੈਨਲਜ਼ ’ਤੇ ਆਉਣ ਵਾਲੇ ਵਿਗਿਆਪਨ ਨਵੇਂ-ਨਵੇਂ ਜੰਕ ਫੂਡ ਦਿਖਾਉਂਦੇ ਹਨ ਅਤੇ ਤੁਹਾਨੂੰ ਲਲਚਾ ਦਿੰਦੇ ਹਨ। ਇਸਨੂੰ ਦੇਖਦਿਆਂ ਬੱਚਿਆਂ ਅਤੇ ਕਿਸ਼ੋਰਾਂ ’ਚ ਵੱਧਦੇ ਮੋਟਾਪੇ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਹਾਲ ਹੀ ’ਚ ਬਿ੍ਰਟੇਨ ਦੀ ਸਰਕਾਰ ਨੇ ਜੰਕ ਫੂਡ ਦੇ ਇਸਤੇਮਾਲ ਨੂੰ ਕੰਟਰੋਲ ਕਰਨ ਲਈ ਕਈ ਕਦਮ ਚੁੱਕੇ ਹਨ। ਬਿ੍ਰਟਿਸ਼ ਸਰਕਾਰ ਦਾ ਇਹ ਯਤਨ ਬੱਚਿਆਂ ਤੇ ਕਿਸ਼ੋਰਾਂ ਨੂੰ ਸਿਹਤਮੰਦ ਰੱਖਣ ਲਈ ਉਨ੍ਹਾਂ ਨੂੰ ਜੰਕ ਫੂਡ ਤੋਂ ਦੂਰ ਰੱਖਣ ਦੀ ਦਿਸ਼ਾ ’ਚ ਇਕ ਵੱਡਾ ਕਦਮ ਹੈ। ਸਾਡੇ ਦੇਸ਼ ’ਚ ਵੀ ਬੱਚਿਆਂ ’ਚ ਵੱਧਦੇ ਮੋਟਾਪੇ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾਂਦੀ ਰਹੀ ਹੈ। ਤੁਹਾਨੂੰ ਵੀ ਸਮਝਣਾ ਹੋਵੇਗਾ ਕਿ ਸਿਹਤ ਲਈ ਕਿੰਨੇ ਖ਼ਤਰਨਾਕ ਹਨ ਇਹ ਖਾਣੇ ਅਤੇ ਇਸਦੇ ਸੇਵਨ ਨਾਲ ਤੁਹਾਨੂੰ ਕਿੰਨੀਆਂ ਮੁਸ਼ਕਲਾਂ ਹੋ ਸਕਦੀਆਂ ਹਨ।

ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹੀ ਜਾਨਣਾ ਹੋਵੇਗਾ ਕਿ ਹਰ ਸਮੇਂ ਤੁਹਾਡਾ ਜੰਕ ਫੂਡ ਖਾਣ ਦਾ ਮਨ ਹੀ ਕਿਉਂ ਹੁੰਦਾ ਹੈ? ਕਿਉਂ ਤੁਸੀਂ ਘਰ ਦੇ ਖਾਣੇ ਤੋਂ ਮੂੰਹ ਫੇਰ ਲੈਂਦੇ ਹੋ ਅਤੇ ਪੀਜ਼ਾ, ਬਰਗਰ ਦਾ ਨਾਮ ਸੁਣਦੇ ਹੀ ਖੁਸ਼ੀ ਨਾਲ ਕੁੱਦਣ ਲੱਗਦੇ ਹੋ। ਜਦਕਿ ਤੁਸੀਂ ਵੀ ਜਾਣਦੇ ਹੋ ਕਿ ਘਰ ਦਾ ਖਾਣਾ ਸਿਹਤ ਲਈ ਚੰਗਾ ਹੈ। ਅਧਿਆਇ ਦੱਸਦੇ ਹਨ ਕਿ ਜੰਕ ਫੂਡ ਖਾਣ ਨਾਲ ਦਿਮਾਗ ਉਸੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਜਿਵੇਂ ਨਸ਼ੇ ਦੀਆਂ ਦਵਾਈਆਂ ਦਾ ਸੇਵਨ ਕਰਨ ਨਾਲ। ਜੰਕ ਫੂਡ ਕਾਫੀ ਅਡਿਕਟਿਵ ਹੁੰਦੇ ਹਨ। ਜਦੋਂ ਵੀ ਤੁਸੀਂ ਭੁੱਖੇ ਹੁੰਦੇ ਹੋ, ਤੁਹਾਨੂੰ ਇਹੀ ਜੰਕ ਫੂਡ ਨੂੰ ਖਾਣ ਦੀ ਇੱਛਾ ਹੁੰਦੀ ਹੈ। ਘੱਟ ਉਮਰ ਤੋਂ ਹੀ ਸੰਤੁਲਿਤ ਭੋਜਨ ਲੈਣ ਨਾਲ ਤੁਸੀਂ ਸਿਹਤਮੰਦ ਰਹੋਗੇ, ਇਹ ਗੱਲ ਤੁਹਾਨੂੰ ਸਮਝਣੀ ਪਵੇਗੀ। ਇਸ ਸਮੇਂ ਤੁਹਾਡੇ ਚੰਗੇ ਵਿਕਾਸ ਅਤੇ ਆਇਰਨ ਅਤੇ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਪ੍ਰੋਟੀਨ, ਫਲ਼ ਤੇ ਸਬਜ਼ੀਆਂ ਖਾਓ ਤਾਂਕਿ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣ ਅਤੇ ਹਾਰਮੋਨ ਦੇ ਬਦਲਾਅ ਲਈ ਪੋਸ਼ਣ ਦੀ ਕਮੀ ਨਾ ਹੋਵੇ। ਰਾਤ ਅੱਠ ਵਜੇ ਤਕ ਖਾਣਾ ਖਾ ਲਓ। ਸੌਣ ਤੋਂ ਪਹਿਲਾਂ ਦੁੱਧ ਲਓ। ਟੀਵੀ ਦੇਖਦੇ ਹੋਏ ਨਾ ਖਾਓ। ਲੰਬੇ ਸਮੇਂ ਤਕ ਚਬਾ-ਚਬਾ ਕੇ ਘਰ ਦਾ ਬਣਿਆ ਪੌਸ਼ਟਿਕ ਖਾਣਾ ਖਾਓ। ਜੰਕ ਫੂਡ ਮਾਨਸਿਕ ਵਿਕਾਸ ਰੋਕਦਾ ਹੈ ਅਤੇ ਭਾਰ ਵਧਾਉਂਦਾ ਹੈ। ਰਿਸਰਚ ਅਨੁਸਾਰ ਜੰਕ ਫੂਡ ਜ਼ਿਆਦਾ ਖਾਣ ਨਾਲ ਬੱਚਿਆਂ ਦੀ ਯਾਦਸ਼ਕਤੀ ਕਮਜ਼ੋਰ ਹੋਣ ਦਾ ਖ਼ਤਰਾ ਵੀ ਹੁੰਦਾ ਹੈ। ਛੋਟੀ ਉਮਰ ਦੇ ਬੱਚਿਆਂ, ਜੋ ਸਕੂਲ ਜਾਂਦੇ ਹਨ, ਉਨ੍ਹਾਂ ਬੱਚਿਆਂ ਦਾ ਮਾਨਸਿਕ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ। ਇਕ ਤਰੀਕਾ ਹੈ ਆਪਣੀਆਂ ਆਦਤਾਂ ਬਦਲਣ ਦਾ। ਇਸ ’ਚ ਤੁਹਾਡੇ ਪੇਰੈਂਟਸ ਵੀ ਮਦਦ ਕਰਦੇ ਹਨ। ਜੋ ਖਾਣ ਦਾ ਮਨ ਹੋਵੇ, ਮੰਮੀ ਜਾਂ ਪਾਪਾ ਨਾਲ ਮਿਲ ਕੇ ਘਰ ਹੀ ਬਣਾ ਲਓ ਤਾਂ ਕਿ ਜੰਕ ਫੂਡ ਦੇ ਜ਼ਹਿਰ ਤੋਂ ਬਚ ਸਕੋ। ਕਿਉਂਕਿ ਅੱਜਕੱਲ੍ਹ ਬੱਚੇ ਬਾਹਰ ਖੇਡ ਨਹੀਂ ਪਾ ਰਹੇ ਤਾਂ ਉਹ ਜ਼ਿਆਦਾ ਸਮਾਂ ਮੋਬਾਈਲ ਫੋਨ ’ਚ ਗੇਮ ਖੇਡ ਕੇ ਜਾਂ ਟੀਵੀ ਦੇਖ ਕੇ ਬਿਤਾਉਂਦੇ ਹਨ। ਪੂਰਾ ਦਿਨ ਘਰ ਬੈਠ ਕੇ ਜਾਂ ਲੇਟ ਕੇ ਜੰਕ ਫੂਡ ਖਾਂਦੇ ਹਨ ਤਾਂ ਉਨ੍ਹਾਂ ਦੀ ਐਕਸਟਰਾ ਕੈਲੋਰੀ ਬਰਨ ਨਹੀਂ ਹੋ ਪਾਉਂਦੀ, ਜੋ ਉਨ੍ਹਾਂ ਦੇ ਮੋਟਾਪੇ ਦਾ ਕਾਰਨ ਬਣਦੀ ਹੈ। ਏਮਜ਼ ਦਿੱਲੀ ’ਚ ਕੀਤੀ ਗਈ ਇਕ ਸਟੱਡੀ ਦੱਸਦੀ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਕਾਫੀ ਸੁਧਰੀਆਂ ਹਨ। ਸਭ ਤੋਂ ਹੈਰਾਨ ਕਰਨ ਵਾਲਾ ਤੱਤ ਇਹ ਹੈ ਕਿ ਇਸ ਸਟੱਡੀ ’ਚ ਸ਼ਾਮਿਲ ਕੀਤੇ ਗਏ 43.8 ਫ਼ੀਸਦ ਲੋਕਾਂ ਨੇ ਮੰਨਿਆ ਹੈ ਕਿ ਕੋਵਿਡ ਸੰਕ੍ਰਮਣ ਹੋਣ ਦੇ ਡਰ ਕਾਰਨ ਉਨ੍ਹਾਂ ਨੇ ਜੰਕ ਫੂਡ ਖਾਣਾ ਛੱਡ ਦਿੱਤਾ। 25 ਫ਼ੀਸਦ ਲੋਕਾਂ ਨੇ ਘਰ ਦੇ ਬਣੇ ਖਾਣੇ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ।