Corona Virus
ਬਾਬਾ ਰਾਮਦੇਵ ਨੇ ‘ਕੋਰੋਨਿਲ’ ਨੂੰ ਡਾ.ਹਰਸ਼ਵਰਧਨ ਤੇ ਗਡਕਰੀ ਦੀ ਮੌਜੂਦਗੀ ‘ਚ ਕੀਤਾ ਮੁੜ ਮਾਂਚ

ਕੋਰੋਨਾ ਵਾਇਰਸ ਬਿਮਾਰੀ ਨੇ ਪੂਰੀ ਦੁਨੀਆ ਤੇ ਆਪਣਾ ਅਸਰ ਦਿੱਖਾ ਰਿਹਾ ਹੈ, ਹੁਣ ਹੋਰ ਸ਼ੁਰੂਆਤ ‘ਚ ਵੀ ਸਾਰਿਆਂ ਦੀ ਆਸ ਕੋਵਿਡ ਵੈਕਸੀਨ ਦੀ ਸੀ। ਜਿੱਥੇ ਪਿਛਲੇ ਸਾਲ ਪਤੰਜਲੀ ਨੇ ‘ਕੋਰੋਨਿਲ’ ਨੂੰ ਕੋਵਿਡ-19 ਦੀ ਦਵਾਈ ਦੇ ਰੂਪ ‘ਚ ਲਾਂਚ ਕੀਤਾ ਗਿਆ ਸੀ। ਚੰਗੇ ਖਾਸੇ ਵਿਵਾਦ ਤੋਂ ਬਾਅਦ ਇਸ ਬਿਮਾਰੀ ਦੇ ਅਸਰ ਨੂੰ ਘੱਟ ਕਰਨ ਲਈ ਕਹਿਣ ਲੱਗੇ। ਹੁਣ ਇਕ ਵਾਰ ਮੁੜ ਤੋਂ ਪਤੰਜਲੀ ਯੋਗੀਪਿੱਠ ਨੇ ਬਾਬਾ ਰਾਮਦੇਵ ਨੇ ‘ਕੋਰੋਨਿਲ’ ਨੂੰ ਕੋਵਿਡ-19 ਦੀ ਦਵਾਈ ਦੇ ਰੂਪ ‘ਚ ਲਾਂਚ ਕੀਤਾ ਹੈ।
ਉਹ ਜਦੋਂ ਲਾਂਚ ਕਰ ਰਹੇ ਸੀ ਤਾਂ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸੀ। ਇਸ ਵਾਰ ਰਾਮਦੇਵ ਨੇ ‘ਕੋਰੋਨਿਲ’ ਨੂੰ ਲੈ ਕੇ ਸਬੂਤ ਜਾਰੀ ਕੀਤਾ ਹੈ। ਯੋਗ ਗੁਰੂ ਰਾਮਦੇਵ ਨੇ ਪਤੰਜਲੀ ਵੱਲੋਂ COVID-19 ਦੀ ਪਹਿਲੀ ਸਬੂਤ-ਅਧਾਰਤ ਦਵਾਈ ‘ਤੇ ਵਿਗਿਆਨਕ ਸੋਧ ਪੱਤਰ ਜਾਰੀ ਕੀਤਾ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਰਾਮਦੇਵ ਨੇ ਸ਼ੁੱਕਰਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ ਦੌਰਾਨ ‘ਕੋਰੋਨਿਲ’ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਸਰਟੀਫਾਈਡ ਦੱਸਿਆ ਗਿਆ ਹੈ।
ਲਾਂਚ ਕਰਦਿਆਂ ਸਵਾਮੀ ਰਾਮਦੇਵ ਨੇ ਕਿਹਾ ਕਿ ਲੋਕਾਂ ਦਾ ਮੰਨਣਾ ਹੈ ਕਿ ਸੋਧ ਕੰਮ ਸਿਰਫ਼ ਵਿਦੇਸ਼ਾਂ ‘ਚ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਹਾਮਾਰੀ ਦੌਰਾਨ ਕੋਰੋਨਿਲ ਨੇ ਲੱਖਾਂ ਲੋਕਾਂ ਨੂੰ ਲਾਭ ਹੋਇਆ ਹੈ। ਰਾਮਦੇਵ ਨੇ ਲਾਂਚ ਦੌਰਾਨ ਦਾਵਾ ਕੀਤਾ ਕਿ ਇਹ ਦਵਾਈ 3-7 ਦਿਨਾਂ ਦੇ ਅੰਦਰ 100 ਫੀਸਦੀ ਰਿਕਵਰੀ ਦਰ ਪ੍ਰਦਾਨ ਕਰ ਸਕਦੀ ਹੈ। ਰਾਮਦੇਵ ਨੇ ਦਵਾ ਲਾਂਚ ਕਰਦਿਆਂ ਸਮੇਂ, ਸਾਰੇ ਵਿਗਿਆਨਕ ਪ੍ਰੋਟੋਕਾਲ ਵਾਲੇ ਸੋਧ ਪੱਤਰ ਨੂੰ ਵੀ ਜਾਰੀ ਕੀਤਾ, ਜੋ ਕੋਰੋਨਿਲ ਦੇ ਨਤੀਜਿਆਂ ਲਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ‘ਚ ਨੌ ਸੋਧ ਪੱਤਰ ਅੰਤਰਰਾਸ਼ਟਰੀ ਰਸਾਲਿਆਂ ‘ਚ ਪ੍ਰਕਾਸ਼ਿਤ ਹੋਏ ਹਨ, ਜਦਕਿ 15 ਹੋਰ ਮੌਜੂਦ ਹਨ।