ਮਸ਼ਹੂਰ ਟੀਵੀ ਅਦਾਕਾਰਾ ਦੇਬੀਨਾ ਬੈਨਰਜੀ ਨੂੰ ਲੈ ਕੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਦੀ ਸਿਹਤ ਖ਼ਰਾਬ ਹੈ, ਉਹ ਇਨਫਲੂਏਂਜ਼ਾ ਬੀ ਵਾਇਰਸ ਨਾਲ ਪੀੜਤ ਹੈ। ਦੱਸ ਦੇਈਏ ਕਿ ਅਦਾਕਾਰਾ ਦੀ ਸਿਹਤ ਨਾਲ ਜੁੜੀ ਇਹ ਜਾਣਕਾਰੀ ਉਨ੍ਹਾਂ ਦੇ ਬੁਲਾਰੇ ਨੇ ਦਿੱਤੀ ਹੈ। ਫਿਲਹਾਲ ਅਦਾਕਾਰਾ ਆਪਣੇ ਪਰਿਵਾਰ ਤੋਂ ਦੂਰ ਹੈ।