Connect with us

Uncategorized

ਮਸ਼ਹੂਰ ਗੀਤਕਾਰ ਜਾਨੀ ਬਾਰੇ ਆਈ ਮਾੜੀ ਖਬਰ

ਮਸ਼ਹੂਰ ਗੀਤਕਾਰ ਜਾਨੀ ਦੀ ਜਾਨ ਨੂੰ ਖ਼ਤਰਾ

Published

on

ਜਾਨੀ ਵਾਂਗੂ ਪਿਆਰ ਓਹਦੇ ਤੋਂ ਜ਼ਾਹਿਰ ਨਹੀਂ ਹੋਣਾ 
ਪੈਸੇ ਵਾਲਾ ਤੇ ਹੋਣਾ ਪਰ ਸ਼ਾਇਰ ਨਹੀਂ ਹੋਣਾ 

17 ਅਗਸਤ : ਪੰਜਾਬੀ ਸੰਗੀਤ ਇੰਡਸਟਰੀ ਤੇ ਵੀ ਕੋਰੋਨਾ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ,ਪਹਿਲਾ ਤਾਂ ਪੰਜਾਬੀ ਸਿੰਗਰ ਅਤੇ ਐਕਟਰ ਕੁਲਵਿੰਦਰ ਬਿੱਲਾ ਅਤੇ ਅਦਾਕਾਰ ਹੌਬੀ ਧਾਲੀਵਾਲ ਕੋਰੋਨਾ ਦੇ ਸ਼ਿਕਾਰ ਹੋਏ ਅਤੇ ਹੁਣੇ-ਹੁਣੇ ਖਬਰ ਮਿਲੀ ਹੈ ਕਿ ਮਸ਼ਹੂਰ ਸ਼ਾਇਰ ਗੀਤਕਾਰ ਜਾਨੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। 
ਜਾਨੀ ਨੇ ਪੰਜਾਬੀ ਸੰਗੀਤ ਇੰਡਸਟਰੀ ਨੂੰ ਬਹੁਤ ਸਾਰੇ ਸੈਡ ਅਤੇ ਸੈਡ ਰੋਮਾਂਟਿਕ ਗੀਤ ਦਿੱਤੇ ਹਨ ,ਪੰਜਾਬੀ ਫ਼ਿਲਮਾਂ ਲਈ ਜਾਨੀ ਦੁਆਰਾ ਲਿਖੇ ਗੀਤ ਸੁਪਰਹਿੱਟ ਸਾਬਿਤ ਹੋਏ ਹਨ। 
ਗੱਲ ਤੇਰੀ ਸੋਚ ਤੋਂ ਪਰੇ,ਮਨ ਭਰਿਆ ,ਤਾਰਾ ,ਕਿਸਮਤ,ਹੱਥ ਚੁੰਮੇ ਵਰਗੇ ਗੀਤਾਂ ਕਰਕੇ ਜਾਨੀ ਦਾ ਨਾਮ ਹਰ ਇੱਕ ਦੀ ਜ਼ੁਬਾਨ ਤੇ ਹੈ। ਐਮੀ ਵਿਰਕ ,ਹਾਰਡੀ ਸੰਧੂ ,ਨੇਹਾ ਕੱਕਰ,ਅਰੀਜੀਤ ਸਿੰਘ ,ਬੀ ਪਰਾਕ ਅਤੇ ਗੁਰਨਾਮ ਭੁੱਲਰ ਤੋਂ ਇਲਾਵਾ ਬਹੁਤ ਸਾਰੇ ਗਾਇਕਾਂ ਨੇ ਜਾਨੀ ਦੇ ਗੀਤਾਂ ਨੂੰ ਆਵਾਜ਼ ਦਿੱਤੀ ਹੈ।