Connect with us

Punjab

ਮੂਸੇਵਾਲਾ ਕੇਸ ‘ਚ ਗੈਂਗਸਟਰ ਦੀਪਕ ਟੀਨੂੰ ਦੀ ਮਦਦ ਕਰਨ ਵਾਲੇ ਬਰਖ਼ਾਸਤ SI ਪ੍ਰਿਤਪਾਲ ਦੀ ਜ਼ਮਾਨਤੀ ਅਰਜ਼ੀ ਰੱਦ

Published

on

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਨੂੰ ਫ਼ਰਾਰ ਕਰਵਾਉਣ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਮਾਨਸਾ ਸੀ. ਆਈ. ਏ. ਦੇ ਬਰਖ਼ਾਸਤ ਇੰਚਾਰਜ ਪ੍ਰਿਤਪਾਲ ਨੇ ਆਪਣੀ ਜ਼ਮਾਨਤ ਦੀ ਅਰਜ਼ੀ, ਜੋ ਮਾਨਸਾ ਅਦਾਲਤ ਵਿਚ ਲਾਈ ਗਈ ਸੀ, ਬੀਤੇ ਦਿਨ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨਵਜੋਤ ਕੌਰ ਵਲੋਂ ਰੱਦ ਕਰ ਦਿੱਤੀ ਗਈ ਹੈ।

ਜਾਣਕਾਰੀ ਲਈ ਦੱਸ ਦੇਈਏ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਦੀਪਕ ਟੀਨੂੰ ਦੀ ਮਾਨਸਾ ਪੁਲਸ ਕਸਟੱਡੀ ਵਿੱਚੋਂ ਫਰਾਰੀ ਦੇ ਮਾਮਲੇ ਵਿੱਚ ਬਰਖ਼ਾਸਤ ਕੀਤੇ ਗਏ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਸਿੰਘ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਨੇ ਚਰਚਾ ਕਰਦਿਆਂ, ਉਸ ਦੀ ਜ਼ਮਾਨਤੀ ਅਰਜ਼ੀ ਰੱਦ ਕਰ ਦਿੱਤਾ ਹੈ। ਜਿਸ ਮਾਮਲੇ ਵਿੱਚ ਉਸ ਵੇਲੇ ਸੀ. ਆਈ. ਏ. ਇੰਚਾਰਜ ਵਜੋਂ ਤਾਇਨਾਤ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਚਾਰਜਸ਼ੀਟ ਦਾਇਰ ਕਰ ਦਿੱਤੀ ਸੀ। ਉਹ ਸਿੱਧੂ ਮੂਸੇਵਾਲਾ ਕਤਲ ਕੇਸ ਜਾਂਚ ਲਈ ਬਣੀ SIT ਦਾ ਮੈਂਬਰ ਵੀ ਸੀ। ਪਰ ਬਾਅਦ ਚ ਉਸਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਵੱਲੋਂ ਕੇਸ ਚ ਮੁਲਜ਼ਮ ਦੀ ਮਦਦ ਕੀਤੀ ਗਈ ਸੀ ਤੇ ਚੰਡੀਗੜ੍ਹ ਜਾਕੇ ਉਨਾਂ ਨਾਲ ਪਾਰਟੀਆਂ ਵੀ ਕੀਤੀਆਂ ਜਿਸ ਦੀ ਵੀਡੀਓ ਵੀ ਕਾਫੀ ਵਾਇਰਲ ਹੋਈਆਂ ਸਨ।