Connect with us

Punjab

ਭਾਰਤ ਪਾਕ ਸਰਹੱਦ ਦੇ ਨਾਲ ਲੱਗਦੇ ਪਿੰਡ ਸੂਫੀਆਂ ਦਾ ਨੌਜਵਾਨ ਬਲਰੂਪ ਸਿੰਘ ਏਅਰ ਫੋਰਸ ‘ਚ ਫਲਾਇੰਗ ਆਫਿਸਰ ਹੋਇਆ ਭਰਤੀ

Published

on

ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਹਲਕਾ ਅਜਨਾਲਾ ਦੇ ਪਿੰਡ ਸੂਫੀਆਂ ਦਾ ਨੌਜਵਾਨ ਬਲਰੂਪ ਸਿੰਘ ਏਅਰਫੋਰਸ ਵਿੱਚ ਫਲਾਇੰਗ ਆਫਿਸਰ ਭਰਤੀ ਹੋਇਆ ਹੈ,ਜਿਸ ਨੂੰ ਲੈ ਕੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਉਸੇ ਦੇ ਚਲਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇਸ ਨੌਜਵਾਨ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ|

ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੇ ਹਲਕੇ ਦਾ ਇਹ ਗੁਰਸਿੱਖ ਨੌਜਵਾਨ ਏਅਰਫੋਰਸ ਵਿੱਚ ਫਲਾਇੰਗ ਆਫਿਸਰ ਭਰਤੀ ਹੋਇਆ ਹੈ। ਉਹਨਾਂ ਕਿਹਾ ਕਿ ਇਹ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਚਾਰ ਫਲਾਈੰਗ ਆਫੀਸਰ ਭਰਤੀ ਹੋਏ ਹਨ ਜਿਨਾਂ ਵਿੱਚ ਸਾਡਾ ਇਹ ਨੌਜਵਾਨ ਵੀ ਇੱਕ ਹੈ ਉਹਨਾਂ ਕਿਹਾ ਕਿ ਪੰਜਾਬ ਅੰਦਰ ਨੌਜਵਾਨਾਂ ਨੂੰ ਪੜ੍ਹ ਲਿਖ ਕੇ ਮਿਹਨਤ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਜਿਹੜਾ ਵੀ ਮਿਹਨਤ ਕਰਦਾ ਹੈ ਉਸ ਨੂੰ ਨੌਕਰੀ ਜਰੂਰ ਮਿਲਦੀ ਹੈ ਉਹਨਾਂ ਕਿਹਾ ਪੰਜਾਬ ਸਰਕਾਰ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਪੜ੍ਹ-ਲਿਖਣ ਅਤੇ ਮਿਹਨਤ ਕਰਕੇ ਟੈਸਟ ਦੇਣ ਅਤੇ ਨੌਕਰੀਆਂ ਹਾਸਲ ਕਰਨ|