India
ਬੈਂਕ ਬ੍ਰਾਂਚਾਂ ਘੱਟ ਤੋਂ ਘੱਟ ਸਟਾਫ ਨਾਲ ਕਰਨਗੀਆਂ ਕੰਮ ਕੋਈ ਵੀ ਜਨਤਕ ਪੁਛਗਿੱਛ ਨਹੀਂ ਹੋਵੇਗੀ

ਐਸ ਏ ਐਸ ਨਗਰ, 27 ਮਾਰਚ: (ਬਲਜੀਤ ਮਰਵਾਹਾ ) : ਜਨਤਕ ਹਿੱਤਾਂ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਜ਼ਰੂਰੀ ਵਸਤਾਂ ਸਬੰਧੀ ਵਿੱਤੀ ਲੈਣ-ਦੇਣ ਕਰਨ ਲਈ ਬੈਂਕ ਸ਼ਾਖਾਵਾਂ ਮੁਹਾਲੀ ਜ਼ਿਲ੍ਹੇ ਵਿਚ ਘੱਟ ਤੋਂ ਘੱਟ ਸਟਾਫ ਨਾਲ ਕੰਮ ਕਰਨਗੀਆਂ। ਇਹਨਾਂ ਸ਼ਾਖਾਵਾਂ ਵਿੱਚ ਕੋਈ ਜਨਤਕ ਪੁਛਗਿੱਛ ਨਹੀਂ ਹੋਵੇਗੀ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਡੀ. ਸੀ. ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਇਸ ਤੋਂ ਇਲਾਵਾ, ਕੱਲ੍ਹ ਤੋਂ ਸ਼ੁਰੂ ਹੋਈ ਐਸ.ਬੀ.ਆਈ. ਦੀ ਮੋਬਾਈਲ ਏ.ਟੀ.ਐਮ. ਵੈਨ ਸੰਨੀ ਇੰਨਕਲੇਵ ਸਥਿਤ ਜਲਵਯੂ ਵਿਹਾਰ ਵਿਖੇ ਜਾਵੇਗੀ।