Uncategorized
ਅੱਜ ਤੋਂ ਦੋ ਦਿਨ ਤੱਕ ਬੈਂਕਾਂ ‘ਚ ਹੜਤਾਲ, 10 ਲੱਖ ਤਕ ਮੁਲਾਜ਼ਮ ਕਰਨਗੇ ਸ਼ਮੂਲੀਅਤ

15 ਮਾਰਚ ਤੋਂ 16 ਮਾਰਚ ਤਕ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਦੇ ਬੈਨਰ ਹੇਠ 9 ਯੂਨੀਅਨਾਂ ਨੇ ਹੜਤਾਲ ਦਾ ਸੱਦਾ ਦਿੱਤਾ ਹੈ। ਯੂਨੀਅਨਸ ਨੇ ਦੋਂ ਸਰਕਾਰੀ ਬੈਂਕ ਦੇ ਤਜਵੀਜ਼ਸ਼ੁਦਾ ਨਿੱਜੀਕਰਨ ਦੇ ਵਿਰੋਧ ‘ਚ ਹੜਤਾਲ ਸੱਦੀ ਹੈ। ਇਸ ਹੜਤਾਲ ‘ਚ ਬੈਕਾਂ ਦੇ 10 ਲੱਖ ਮੁਲਾਜ਼ਮ ਤੇ ਬੈਂਕ ਅਧਿਕਾਰੀ ਹੋਣਗੇ ਸ਼ਾਮਿਲ। ਇਸ ਦਾ ਅਸਰ ਭਾਰਤੀ ਸਟੇਟ ਬੈਂਕ, ਕੇਨਰਾ ਬੈਂਕ, ਸਮੇਤ ਕਈ ਬੈਂਕਾਂ ਤੇ ਪਈਆ। ਬੈਕਾਂ ਨੇ ਆਪਣੇ ਗਾਹਕਾਂ ਨੂੰ ਬ੍ਰਾਂਚਾਂ ਤੇ ਦਫ਼ਤਰਾਂ ‘ਚ ਕੰਮਕਾਜ ਪ੍ਰਭਾਵਿਤ ਰਹਿਣ ਦੀ ਸੂਚਨਾ ਦਿੱਤੀ ਹੈ। ਬੈਕ ਤਜਵੀਜ਼ਸ਼ਦਾ ਹੜਤਾਲ ਦੇ ਦਿਨਾਂ ‘ਚ ਦਫ਼ਤਰਾਂ ਤੇ ਬੈਕ ਬ੍ਰਾਂਚਾਂ ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਗਏ ਹਨ। ਨਿਰਮਲਾ ਸੀਤਾਰਮਣ ਨੇ ਆਮ ਬਜਟ ‘ਚ ਆਪਣੀ ਵਿਨਿਵੇਸ਼ ਯੋਜਨਾ ਤਹਿਤ ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ ਸੀ।