Punjab
ਸਰਕਾਰ ਦੇ ਵਾਅਦਿਆਂ ਦੀ ਫਿਰ ਖੁੱਲ੍ਹੀ ਪੋਲ, ਟਾਵਰ ‘ਤੇ ਚੜ੍ਹੇ ਬੈਰਾਜ ਔਸਤੀ ਸੰਘਰਸ਼ ਕਮੇਟੀ ਦੇ ਮੈਂਬਰ
ਇੱਕ ਬਜ਼ੁਰਗ ਤੇ ਨੌਜਵਾਨ ਟਾਵਰ ‘ਤੇ ਚੜ੍ਹਣ ਲਈ ਮਜ਼ਬੂਰ ਹੋ ਗਏ।

7 ਸਤੰਬਰ: ਸੁਜਾਨਪੁਰ ਦੇ ਵਿੱਚ ਪੈਂਦੇ ਕਸਬਾ ਸ਼ਾਹਪੁਰਕੰਡੀ ਵਿਖੇ ਬੈਰਾਜ ਔਸਤੀ ਸੰਘਰਸ਼ ਕਮੇਟੀ ਦੇ ਮੈਂਬਰਾਂ ਵੱਲੋਂ ਇੱਕ ਵਾਰ ਫਿਰ ਟਾਵਰ ਤੇ ਚੜ੍ਹ ਕੇ ਕੀਤਾ ਰੋਸ ਪ੍ਰਦਰਸ਼ਨ। ਦੱਸ ਦਈਏ ਸਰਕਾਰ ਨੇ ਡੈਮ ਬਣਾਏ ਜਾਣ ਤੇ ਡੈਮ ਅੰਦਰ ਜ਼ਮੀਨ ਆਉਣ ਵਾਲੇ ਕਿਸਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਪਿੱਛਲੇ ਲੰਮੇ ਸਮੇਂ ਤੋਂ ਇਹ ਨੌਕਰੀ ਦੀ ਮੰਗ ਕਰ ਰਹੇ ਹਨ। ਇਨ੍ਹਾਂ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਦੋ ਸਰਕਾਰ ਵੱਲੋਂ ਕੀਤਾ ਗਿਆ ਵਾਅਦਾ ਪੂਰਾ ਨਹੀਂ ਕੀਤਾ ਗਿਆ ਤਾਂ ਇੱਕ ਬਜ਼ੁਰਗ ਤੇ ਨੌਜਵਾਨ ਟਾਵਰ ‘ਤੇ ਚੜ੍ਹਣ ਲਈ ਮਜ਼ਬੂਰ ਹੋ ਗਏ।
Continue Reading