Punjab
ਬਟਾਲਾ: ਸੁਨਿਆਰੇ ਦੀ ਕੋਠੀ ਦੇ ਬਾਹਰ ਅਣਪਛਾਤੇ ਨੌਜਵਾਨਾਂ ਵੱਲੋਂ ਕੀਤੀ ਗਈ ਫਾਇਰਿੰਗ

ਗੁਰਪ੍ਰੀਤ ਸਿੰਘ ਗੁਰਦਾਸਪੁਰ 7ਅਕਤੂਬਰ 2023: ਬਟਾਲਾ ਦੇ ਧਰਮਪੁਰਾ ਇਲਾਕੇ ਚ ਦੇਰ ਰਾਤ ਮੋਟਰਸਾਈਕਲ ਤੇ ਆਏ ਤਿੰਨ ਨਕਾਬਪੋਸ਼ ਨੌਜਵਾਨਾਂ ਵਲੋਂ ਸ਼ਰੇਆਮ ਇਕ ਸੁਨਿਆਰੇ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੀ ਵਾਰਦਾਤ ਸਾਮਣੇ ਆਈ ਇਹਨਾਂ ਨੌਜਵਾਨਾਂ ਦੀ ਇਹ ਪੂਰੀ ਵਾਰਦਾਤ ਘਰ ਚ ਲੱਗੇ ਸੀਸੀਟੀਵੀ ਕੈਮਰਾ ਚ ਕੈਦ ਹੋ ਗਈ ਉਥੇ ਹੀ ਕਿਵੇਂ ਇਹ ਨੌਜਵਾਨ ਮੋਟਰਸਾਈਕਲ ਤੇ ਆਏ ਅਤੇ ਕਿਵੇਂ ਗੇਟ ਦੇ ਬਾਹਰ ਖੜੇ ਹੋ ਉਹਨਾਂ ਵਲੋਂ ਆਪਣੀ ਪਿਸਤੌਲ ਨਾਲ ਫਾਇਰ ਕੀਤੇ ਉਥੇ ਹੀ ਇਸ ਕੋਠੀ ਦੇ ਮਾਲਕ ਅਤੇ ਪੂਰਾ ਪਰਿਵਾਰ ਦਹਿਸ਼ਤ ਦੇ ਮਾਹੌਲ ਚ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਗੈਂਗਸਟਰ ਹੈਰੀ ਚੱਠਾ ਦੇ ਨਾਂਅ ਤੇ 50 ਲੱਖ ਦੀ ਫਿਰੌਤੀ ਦੀ ਮੰਗ ਦੇ ਧਮਕੀਆਂ ਭਰੇ ਫੋਨ ਵੀ ਆ ਰਹੇ ਸਨ ਉਥੇ ਹੀ ਇਸ ਮਾਮਲੇ ਤੇ ਬਟਾਲਾ ਪੁਲਿਸ ਵਲੋਂ ਜਾਂਚ ਸ਼ੁਰੂ ਕੀਤੀ ਗਈ ਹੈ |
ਬਟਾਲਾ ਦੇ ਰਹਿਣ ਵਾਲੇ ਨਵੀਨ ਜੋ ਇਕ ਗੋਲਡ ਜੇਵੇਲੇਰੀ ਦਾ ਕਾਰੋਬਾਰ ਕਰਦਾ ਹੈ ਦਾ ਕਹਿਣਾ ਹੈ ਕਿ ਉਸ ਨੂੰ ਬੀਤੇ ਕੁਝ ਦਿਨ ਪਹਿਲਾ ਇਕ ਵਹਾਤਸ ਐਪ ਕਾਲਿੰਗ ਆਈ ਸੀ ਜਿਸ ਚ ਗੱਲ ਕਰਨ ਵਾਲੇ ਨੇ ਖੁਦ ਨੂੰ ਹੈਰੀ ਚੱਠਾ ਦੱਸਿਆ ਸੀ ਅਤੇ ਉਸ ਨੂੰ ਧਮਕੀਆਂ ਦੇਂਦੇ ਹੋਏ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਸੀ ਜਦਕਿ ਦੂਸਰੇ ਵਾਰ ਫੋਨ ਆਏ ਤਾ ਨਵੀਨ ਦੱਸਦਾ ਹੈ ਕਿ ਉਸਨੇ ਪੈਸੇ ਨਾ ਦੇਣ ਬਾਰੇ ਜਦ ਕਿਹਾ ਤਾ ਉਸਨੂੰ ਇਹ ਧਮਕੀਆਂ ਮਿਲਿਆ ਸਨ ਕਿ ਉਹ ਆਪਣੇ ਤਰੀਕੇ ਨਾਲ ਪੈਸੇ ਲੈਣਗੇ ਅਤੇ ਇਸ ਸਭ ਬਾਰੇ ਉਸਨੇ ਪੁਲਿਸ ਨੂੰ ਵੀ ਸੂਚਨਾ ਕੀਤੀ ਸੀ ਲੇਕਿਨ ਬੀਤੀ ਦੇਰ ਰਾਤ ਉਸਦੀ ਕੋਠੀ ਦੇ ਬਾਹਰ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆ ਸ਼ਰੇਆਮ ਪਿਸਤੌਲ ਨਾਲ ਤਿੰਨ ਫਾਇਰ ਕਰ ਕੇ ਗਏ ਹਨ ਉਦੋਂ ਤੋਂ ਹੀ ਪਰਿਵਾਰ ਦਾ ਬੁਰਾ ਹਾਲ ਹੈ ਜਦਕਿ ਉਹ ਪਹਿਲਾ ਫੋਨ ਨਾਲ ਉਹ ਦਹਿਸ਼ਤ ਚ ਸਨ ਲੇਕਿਨ ਹੁਣ ਤਾ ਉਹਨਾਂ ਦੇ ਘਰ ਤਕ ਫਾਇਰਿੰਗ ਹੋਈ ਹੈ ਅਤੇ ਪੂਰਾ ਪਰਿਵਾਰ ਬੱਚੇ ਬਜ਼ੁਰਗ ਸਭ ਦਹਿਸ਼ਤ ਚ ਹਨ ਅਤੇ ਉਹ ਪੁਲਿਸ ਕੋਲੋਂ ਜਲਦ ਕੋਈ ਠੋਸ ਕਾਰਵਾਈ ਦੀ ਮੰਗ ਕਰ ਰਹੇ ਹਨ |
ਇਸ ਵਾਰਦਾਤ ਨੂੰ ਲੈਕੇ ਬਟਾਲਾ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਥੇ ਹੀ ਉਕਤ ਪਰਿਵਾਰ ਦੀ ਸੁਰੱਖਿਆ ਲਈ ਪੁਲਿਸ ਸੁਰੱਖਿਆ ਵੀ ਦਿਤੀ ਗਈ ਹੈ ਅਤੇ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ |