Punjab
ਬਟਾਲਾ ਪੁਲਿਸ ਨੂੰ ਮਿਲਿਆ 10 ਦਿਨ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪੁਲਿਸ ਰਿਮਾਂਡ

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਫਤਿਹਗੜ ਚੂੜੀਆਂ ਦੀ ਪੁਲਿਸ ਵਲੋਂ ਮੋਗਾ ਤੋਂ ਲਿਆ ਬਟਾਲਾ ਅਦਾਲਤ ਚ ਟਰਾਂਜਿਟ ਰਿਮਾਂਡ ਤੇ ਅੱਜ ਦੁਪਹਿਰ ਪੇਸ਼ ਕੀਤਾ ਗਿਆ – ਬੁਲ੍ਹੇਟ ਪਰੂਫ ਗੱਡੀ ਵਿੱਚ ਲਿਆਂਦਾ ਗਿਆ ,ਮੀਡੀਆ ਨੂੰ ਕੋਰਟ ਕੰਪਲੈਕਸ ਦੇ ਗੇਟ ਤੋਂ ਬਾਹਰ ਰੱਖਿਆ ਗਿਆ ਉਥੇ ਹੀ ਜੱਗੂ ਨੂੰ ਸ਼ਰਾਬ ਦੇ ਠੇਕੇਦਾਰ ਸਤਨਾਮ ਸਿੰਘ ਸੱਤੂ ਦੇ ਕਤਲ ਕੇਸ ਵਿੱਚ ਕੀਤਾ ਗਿਆ ਪੇਸ਼ ,ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਫਤਿਹਗੜ ਚੂੜੀਆਂ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ 26 ਤਾਰੀਕ ਤਕ ਦਾ 10 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਉਥੇ ਹੀ ਜਿਕਰਯੁਗ ਹੈ ਕਿ ਸਤਨਾਮ ਸਿੰਘ ਸੱਤੂ ਕਤਲ ਮਾਮਲਾ ਵਿੱਚ ਬੀਤੇ ਦਿਨੀ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਵੀ ਬਟਾਲਾ ਕੌਰਟ ਵਿਚ ਕੀਤਾ ਗਿਆ ਸੀ ਪੇਸ਼ ਅਤੇ ਫਤਿਹਗੜ ਚੂੜੀਆਂ ਪੁਲਿਸ ਨੂੰ ਲਾਰੇਂਸ ਬਿਸ਼ਨੋਈ ਦਾ ਮਿਲਿਆ ਸੀ ਅੱਠ ਦਿਨ ਦਾ ਰਿਮਾਂਡ ਅਤੇ ਹੁਣ ਇਹ ਦੋਵੇ ਗੈਂਗਸਟਰ ਇਕ ਹੀ ਕੇਸ ਚ ਪੁਲਿਸ ਰਿਮਾਂਡ ਤੇ ਹਨ |