Punjab
ਬਟਾਲਾ ਪੁਲਿਸ ਨੇ ਨਜਾਇਜ ਤੋਰ ਤੇ ਜਿਉਂਦਿਆਂ ਗਊਆਂ ਦਾ ਭਰੀਆ ਟਰੱਕ ਜੰਮੂ ਜਾਂਦਾ ਕੀਤਾ ਕਾਬੂ

ਬਟਾਲਾ ਪੁਲਿਸ ਨੇ ਸੂਚਨਾ ਦੇ ਅਧਾਰ ਤੇ ਵੱਡੀ ਕਾਰਵਾਈ ਕਰਦੇ ਹੋਏ ਬਟਾਲਾ ਦੇ ਨੇੜਲੇ ਪਿੰਡ ਸੁਣਾਇਆ ਤੋਂ ਜੰਮੂ ਨਜਾਇੱਜ ਤੌਰ ਤੇ ਜਿਓਂਦੀਆਂ ਗਾਓਆਂ ਨਾਲ ਭਰੀਆ ਟਰੱਕ ਕੀਤਾ ਕਾਬੂ ਉਥੇ ਹੀ ਟਰੱਕ ਚਲਾਕ ਅਤੇ ਇਕ ਹੋਰ ਨੌਜ਼ਵਾਨ ਮੌਕੇ ਤੋਂ ਫਰਾਰ ਹੋ ਗਏ ਉਥੇ ਹੀ ਪੁਲਿਸ ਵਲੋਂ ਦੋ ਨੂੰ ਗਿਰਫ਼ਤਾਰ ਕਰ ਤਫਤੀਸ਼ ਕੀਤੀ ਸ਼ੁਰੂ।
ਪੁਲਿਸ ਦੇ ਡੀ ਐਸ ਪੀ ਦੇਵ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਨੇ ਨਜਾਇਜ ਚਲ ਰਹੇ ਐਸੇ ਬੁੱਚੜ ਖਾਨੇ ਦਾ ਪਰਦਾ ਫਾਸ਼ ਕੀਤਾ ਹੈ ਜਿਥੇ ਜਿਉਂਦਿਆਂ ਗਾਓਆ ਨੂੰ ਜੰਮੂ ਭੇਜਿਆ ਜਾ ਰਿਹਾ ਹੈ ਅਤੇ ਇਸ ਨੂੰ ਲੈਕੇ ਇਕ ਟਰੱਕ ਚ 17 ਗਾਵਾਂ ਨੂੰ ਬਰਾਮਦ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਗੋਸ਼ਾਲਾ ਚ ਭੇਜਿਆ ਗਿਆ ਹੈ ਅਤੇ ਉਥੇ ਹੀ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ |