Corona Virus
ਬਠਿੰਡਾ: ਕੋਰੋਨਾ ਦੇ 3 ਹੋਰ ਮਾਮਲੇ ਆਏ ਕੋਰੋਨਾ ਪੌਜ਼ਿਟਿਵ

ਬਠਿੰਡਾ, ਰਾਕੇਸ਼ ਕੁਮਾਰ, 4 ਜੂਨ : ਕੋਰੋਨਾ ਮਹਾਂਮਾਰੀ ਦੇ ਕਾਰਨ ਦੇਸ਼ ਭਰ ‘ਚ ਹਲਚਲ ਮੱਚੀ ਹੋਈ ਹੈ ਜਿਸਦੇ ਚਲਦਿਆ ਅੱਜ ਬਠਿੰਡਾ ਵਿੱਚ 3 ਹੋਰ ਕੇਸ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।
ਦਸ ਦਈਏ ਕਿ ਤਿੰਨੋ ਇੱਕੋ ਪਰਿਵਾਰ ਦੇ ਮੈਂਬਰ ਹਨ। ਇੱਕ ਜੂਨ ਦੀ ਰਾਤ ਨੂੰ ਪਰਿਵਾਰ ਗੰਗਾਨਗਰ ਤੋਂ ਪਰਤਿਆ ਸੀ ਨਾਲ ਹੀ ਇਹ ਦੱਸਿਆ ਜਾ ਰਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ।