Connect with us

Punjab

ਲੋਕ ਸਭਿਆਚਾਰਕ ਪਿੜ ਵੱਲੋ ਕਰਵਾਇਆ ਗਿਆ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲਾ

Published

on

ਗੁਰਦਾਸਪੁਰ: ਅੱਜ ਗੁਰਦਾਸਪੁਰ ਦੇ ਰਾਮ ਸਿੰਘ ਦੱਤ ਹਾਲ ਵਿੱਖੇ ਲੋਕ ਸੱਭਿਅਆਚਾਰਕ ਪਿੜ ਵੱਲੋ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਏ ਇਸ ਮੌਕੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਮੁਟਿਆਰਾਂ ਦੇ ਗੀਤ ਮੁਕਾਬਲੇ ਕਰਵਾਏ ਗਏ ਇਸ ਮੌਕੇ ਫਰੀਦਕੋਟ ਦੀ ਦੀਕਸ਼ਾ ਅਰੋੜਾ ਪਹਿਲੇ ਸਥਾਨ ਤੇ ਫਿਰੋਜ਼ਪੁਰ ਦੀ ਭੂਮਿਕਾ ਦੁਸਰੇ ਸਥਾਨ ਤੇ ਅਤੇ ਲਵਦੀਪ ਕੌਰ ਤੀਸਰੇ ਸਥਾਨ ਤੇ ਰਹੀ ਇਸ ਮੌਕੇ ਇਸ ਸਭਿਆਚਾਰਕ ਪਿੜ ਵਿੱਚ ਮਹਿਮਾਨਾ ਨੂੰ ਲਿਆਉਣ ਵਾਸਤੇ ਵਿਸ਼ੇਸ ਤੋਰ ਤੇ ਟਾਂਗੇ ਘੋੜੀ ਦਾ ਇਤਜਾਮ ਕੀਤਾ ਗਿਆ ਸੀ

ਇਸ ਮੁਕਾਬਲੇ ਵਿੱਚ ਭਾਗ ਲੈਣ ਦੇ ਲਈ ਪੂਰੇ ਪੰਜਾਬ ਵਿਚੋਂ ਮੁਟਿਆਰਾਂ ਪਹੁੰਚਿਆਂ ਹੋਇਆਂ ਸਨ ਇਸ ਮੌਕੇ ਤੇ ਬੋਲਦੇ ਹੋਏ ਮੁੱਖ ਮਹਿਮਾਨ ਲਾਲ ਚੰਦ ਨੇ ਕਿਹਾ ਕੇ ਸਾਡੇ ਪੁਰਾਣੇ ਸੱਭਿਆਚਾਰ ਨੂੰ ਸਾਭਣ ਦੇ ਲਈ ਇਸ ਦੇ ਪ੍ਰਬੰਧਕਾਂ ਵਲੋਂ ਇੱਕ ਬਹੁਤ ਵਧਿਆ ਉਪਰਾਲਾ ਕੀਤਾ ਗਿਆ ਹੈ ਇਸ ਮੋਕੇ ਉਨ੍ਹਾਂ ਨੇ ਕਿਹਾ ਕੇ ਇਸ ਤਰ੍ਹਾਂ ਦੇ ਸਭਿਆਚਾਰਕ ਪ੍ਰੋਗਰਾਮ ਸਾਨੂ ਅਤੇ ਸਾਡੀ ਆਉਣ ਵਾਲੀ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਦੇ ਹਨ ਇਸ ਮੋਕੇ ਉਨ੍ਹਾਂ ਨੇ ਕਿਹਾ ਕੇ ਪੰਜਾਬ ਸਰਕਾਰ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਸਲਾਗਾ ਕਰਦੀ  ਹੈ

ਅਤੇ ਇਨ੍ਹਾਂ ਦੀ ਪੰਜਾਬ ਸਰਕਾਰ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਦਵਿੰਦਰ ਦਿਆਲਪੁਰੀ ਅਤੇ ਦੂਰਦਰਸ਼ਨ ਦੇ ਐਂਕਰ ਅਰਵਿਦਰ ਭੱਟੀ ਵੀ ਵਿਸ਼ੇਸ਼ ਤੋਰ ਤੇ ਪਹੁੰਚੇ ਹੋਏ ਸਨ ਇਸ ਮੋਕੇ ਤੇ ਇਸ ਪ੍ਰੋਗਰਾਮ ਦੇ ਪ੍ਰਬੰਧ ਜੈਕਬ ਤੇਜਾ ਨੇ ਮੁਕਾਬਲੇ ਵਿੱਚ ਪਹੁੰਚਿਆ ਮੁਟਿਆਰਾ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਇਸ ਮੌਕੇ ਗੁਰਦਾਸਪੁਰ ਦੇ ਡਿਪਟੀ ਕਮਿਸਨਰ ਮੋਹਮਦ ਅਸ਼ਫਾਕ  ਦੀਨਾਨਗਰ ਅਤੇ ਗੁਰਦਾਸਪੁਰ ਤੋਂ ਆਮ ਪਾਰਟੀ ਦੇ ਇੰਚਾਰਜ ਸਮਸ਼ੇਰ ਸਿੰਘ ਅਤੇ ਰਮਨ ਬਹਿਲ ਵੀ ਮਜੂਦ ਸਨ ਇਸ ਮੋਕੇ ਵੱਡੀ  ਗਿਣਤੀ ਵਿੱਚ ਦਰਸ਼ਕ ਨੇ ਵੀ ਇਸ ਸਭਿਆਚਾਰਕ ਗੀਤ ਮੁਕਾਬਲਿਆਂ ਨੂੰ ਵੇਖਣ ਵਾਸਤੇ ਪਹੁਚੇ ਹੋਏ ਸਨ