Health
ਕਸਰਤ ਤੋਂ ਬਾਅਦ ਚੁਕੰਦਰ ਦਾ ਜੂਸ ਸਭ ਤੋਂ ਵਧੀਆ,ਔਰਤਾਂ ਦੇ ਮੁਕਾਬਲੇ ਮਰਦਾਂ ਲਈ ਜ਼ਿਆਦਾ ਫਾਇਦੇਮੰਦ

ਚੁਕੰਦਰ ਦਾ ਜੂਸ ਐਥਲੀਟਾਂ ਅਤੇ ਉਹਨਾਂ ਲੋਕਾਂ ਵਿੱਚ ਪ੍ਰਸਿੱਧ ਹੋ ਰਿਹਾ ਹੈ ਜੋ ਦੌੜਨ ਅਤੇ ਸਾਈਕਲਿੰਗ ਵਿੱਚ ਇੱਕ ਪ੍ਰਤੀਯੋਗੀ ਲਾਭ ਪ੍ਰਾਪਤ ਕਰਨਾ ਚਾਹੁੰਦੇ ਹਨ। ਕੁਝ ਲੋਕ ਚੁਕੰਦਰ ਦਾ ਜੂਸ ਪੀਂਦੇ ਹਨ, ਕੁਝ ਇਸ ਨੂੰ ਖਾਂਦੇ ਹਨ ਤਾਂ ਕੁਝ ਇਸ ਨੂੰ ਪਾਊਡਰ ਦੇ ਰੂਪ ‘ਚ ਪੀਣ ਵਾਲੇ ਪਦਾਰਥ ‘ਚ ਮਿਲਾ ਕੇ ਪੀਂਦੇ ਹਨ। ਪਰ ਕੀ ਇਸ ਨਾਲ ਕੋਈ ਫ਼ਰਕ ਪਵੇਗਾ ਕਿ ਅਸੀਂ ਕਿੰਨੀ ਤੇਜ਼ੀ ਨਾਲ ਦੌੜਦੇ ਹਾਂ ਜਾਂ ਪਹਾੜੀ ਉੱਤੇ ਚੜ੍ਹਦੇ ਹਾਂ? ਕੁਝ ਲੋਕਾਂ ਲਈ ਇਸਦੇ ਮਾਮੂਲੀ ਫਾਇਦੇ:
ਚੁਕੰਦਰ ਔਰਤਾਂ ਦੇ ਮੁਕਾਬਲੇ ਮਰਦਾਂ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ
ਸਾਲ 2020 ਵਿੱਚ ਇੱਕ ਵਿਆਪਕ ਸਮੀਖਿਆ ਵਿੱਚ 80 ਕਲੀਨਿਕਲ ਟਰਾਇਲ ਸ਼ਾਮਲ ਸਨ। ਇਹਨਾਂ ਅਧਿਐਨਾਂ ਵਿੱਚ ਹਿੱਸਾ ਲੈਣ ਵਾਲੇ ਕੁਝ ਲੋਕਾਂ ਨੂੰ ਚੁਕੰਦਰ ਦੇ ਜੂਸ ਦਾ ਸੇਵਨ ਕਰਨ ਲਈ ਕਿਹਾ ਗਿਆ ਸੀ। ਇਹ ਪਾਇਆ ਗਿਆ ਕਿ ਚੁਕੰਦਰ ਦੇ ਜੂਸ ਦਾ ਸੇਵਨ ਕਰਨ ਨਾਲ ਐਥਲੀਟਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਵਿਚ ਫਾਇਦਾ ਹੁੰਦਾ ਹੈ। ਖੇਡਾਂ ਵਿੱਚ ਜਿੱਥੇ ਹਰ ਸਕਿੰਟ ਜਾਂ ਸੈਂਟੀਮੀਟਰ ਗਿਣਿਆ ਜਾਂਦਾ ਹੈ, ਇਹ ਇੱਕ ਮਹੱਤਵਪੂਰਨ ਸੁਧਾਰ ਹੋ ਸਕਦਾ ਹੈ।