Punjab
ਸਰਕਾਰ ਬਣਨ ਤੋਂ ਪਹਿਲਾਂ ਹੀ ਗੁਰਦਾਸਪੁਰ ਵਿੱਚ ਗੁੰਡਾਗਰਦੀ ਦਾ ਦੇਖਣ ਨੂੰ ਮਿਲਿਆ ਨੰਗਾ ਨਾਚ, 2 ਦੁਕਾਨਾਂ ਤੇ ਹਥਿਆਰਬੰਦ ਨੌਜਵਾਨਾਂ ਨੇ ਕੀਤੀ ਭੰਨਤੋੜ ਨੌਜਵਾਨਾਂ ਨੇ ਚਲਾਈਆਂ ਗੋਲੀਆਂ,3 ਜ਼ਖਮੀ ਸੀਸੀਟੀਵੀ ਵੀ ਆਈ ਸਾਹਮਣੇ

ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ ਹੈ ਅਤੇ ਨਵਿਆਂ ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ ਬਾਕੀ ਹੈ। ਪਰ ਸਰਕਾਰ ਬਣਨ ਤੋਂ ਪਹਿਲਾਂ ਹੀ ਗੁਰਦਾਸਪੁਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ।ਬੀਤੀ ਸ਼ਾਮ ਬਾਟਾ ਚੌਂਕ ਵਿੱਚ ਸੰਨ ਗ੍ਰੇਸ ਟੇਲਰ ਦੀ ਦੁਕਾਨ ਤੇ ਕੁਝ ਨੌਜਵਾਨਾਂ ਵਲੋ ਹਮਲਾ ਕਰ ਦਿੱਤਾ ਗਿਆ ਅਤੇ ਜੰਮ ਕੇ ਭੰਨ-ਤੋੜ ਕੀਤੀ ਗਈ। ਦੁਕਾਨ ਤੇ ਮਾਲਕ ਮਨੀਸ਼ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਉਹ ਕਿਸੇ ਕੰਮ ਤੋ ਦੁਕਾਨ ਤੋਂ ਬਾਹਰ ਗਏ ਹੋਏ ਸੀ ਕਿ ਉਹਨਾਂ ਨੂੰ ਅਚਾਨਕ ਪਤਾ ਲਗਾ ਕਿ ਕਰੀਬ 15 ਨੌਜਵਾਨ ਹਥਿਆਰ ਲੈਸ ਵਲੋ ਦੁਕਾਨ ਤੇ ਹਮਲਾ ਕਰ ਦਿੱਤਾ ਗਿਆ ਅਤੇ ਇਸ ਦੌਰਾਨ ਦੁਕਾਨ ਤੇ ਕੰਮ ਕਰਦੇ ਇੱਕ ਕਾਰੀਗਰ ਨੂੰ ਵੀ ਜਖਮੀ ਕਰ ਦਿੱਤਾ ਗਿਆ
ਦੂਜੀ ਘਟਨਾ ਵਿਚ ਬਹਿਰਾਮਪੁਰ ਰੋਡ ਤੇ ਸਥਿਤ ਅਮਿਤ ਨਾਂ ਦੇ ਇਕ ਮੋਬਾਈਲ ਰਿਪੇਅਰ ਕਰਨ ਵਾਲੇ ਨੌਜਵਾਨ ਦੀ ਦੁਕਾਨ ਤੇ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰਕੇ ਭੰਨ ਤੋੜ ਕੀਤੀ ਅਤੇ ਅਮਿਤ ਨਾਂ ਦੇ ਨੌਜਵਾਨ ਅਤੇ ਉਸ ਦੇ ਸਾਥੀ ਨੂੰ ਜ਼ਖ਼ਮੀ ਕਰ ਦਿੱਤਾ। ਇੱਥੇ ਦੁਕਾਨ ਦੇ ਬਾਹਰ ਖਲੋ ਕੇ ਹਮਲਾਵਰਾ ਨੇ ਫਾਇਰ ਵੀ ਕੀਤੇ।ਪੁਲਿਸ ਨੇ ਮੌਕੇ ਤੇ 2 ਖੋਲ ਬਰਾਮਦ ਕੀਤੇ ਹਨ। ਘਟਨਾ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।ਫਿਲਹਾਲ ਪੁਲਸ ਵਲੋ ਮਾਮਲਾ ਦਰਜ ਕਰ ਆਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ
ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਿਟੀ ਰਣਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਦੋ ਘਟਨਾਵਾਂ ਹੋਈਆਂ ਹਨ। 15 ਦੇ ਕਰੀਬ ਨੋਜਾਵਨਾ ਵਲੋ ਹਥਿਆਰਾਂ ਨਾਲ ਸਦਰ ਬਾਜ਼ਾਰ ਵਿਚ ਸਨ ਗਰੇਸ ਟੇਲਰ ਅਤੇ ਬਹਿਰਾਮਪੁਰ ਰੋਡ ਤੇ ਅਮਿਤ ਕੁਮਾਰ ਨਾਮਕ mobile ਪਹਲੇ ਦੀ ਦੁਕਾਨ ਤੇ ਹਮਲਾ ਕੀਤਾ। ਦੋਹਾਂ ਦੁਕਾਨਾਂ ਦੀ ਭੰਨਤੋੜ ਕੀਤੀ ਗਈ ਹੈ ਅਤੇ ਕੁੱਲ ਤਿੰਨ ਜ਼ਖਮੀ ਹੋਏ ਹਨ।ਉਹਨਾਂ ਨੇ ਕਿਹਾ ਕਿ ਦੁਕਾਨਾਂ ਦੇ ਮਾਲਿਕਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਦਿੱਤੀ ਹੈ