Health
ਸਰਦੀ-ਜ਼ੁਕਾਮ ਨੂੰ ਦੂਰ ਕਰਨ ਦੇ ਨਾਲ-ਨਾਲ ਜਾਣੋ ਇਹ ਘਟਾ ਸਕਦਾ ਹੈ ਭਾਰ

ਜਿਵੇਂ ਜਿਵੇਂ ਮੌਸਮ ਬਦਲ ਰਿਹਾ ਹੈ ਉਸ ਨਾਲ ਹੀ ਬਦਲ ਰਹੇ ਮੌਸਮ ਦੇ ਕਾਰਨ ਲੋਕਾਂ ਨੂੰ ਗਰਮੀ ਹੋਣ ਨਾਲ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਇਸ ਲਈ ਤੇਜ਼ ਗਰਮੀ ਤੋਂ ਰਾਹਤ ਪਾਉਣ ਲੋਕ ਜ਼ਿਆਦਾ ਤੋਂ ਜ਼ਿਆਦਾ ਠੰਢੀਆਂ ਚੀਜ਼ਾ ਦਾ ਸੇਵਨ ਕਰ ਰਹੇ ਹਨ। ਜਿਵੇਂ ਕਿ ਸ਼ਕੰਜਵੀ, ਕੋਲਡ ਡਰਿੰਕ, ਸ਼ਰਬਤ ਆਦਿ ਦੀ ਲੋਕ ਵਰਤੋਂ ਕਰ ਰਹੇ ਹਨ। ਇਸ ਦੌਰਾਨ ਜਲਜੀਰਾ ਸਿਹਤ ਲਈ ਬਹੁਤ ਲਾਭਦਾਇਕ ਹੈ। ਇਸ ਨਾਲ ਸਰੀਰ ‘ਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਗਰਮੀ ਦਾ ਅਸਰ ਘੱਟ ਹੁੰਦਾ ਹੈ। ਇਸ ‘ਚ ਮੌਜੂਦ ਪੋਸ਼ਕ ਤੱਤ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਜਲਜੀਰਾ ਪੀਣ ਨਾਲ ਸਰੀਰ ਦੀ ਇਮਊਨਟੀ ਵੱਧਦੀ ਹੈ, ਜਿਸ ਨਾਲ ਸਰਦੀ-ਖੰਘ ਤੋਂ ਬਚਾਅ ਰਹਿੰਦਾ ਹੈ। ਜਲਜੀਰਾ ਪੀਣ ਨਾਲ ਮੈਟਾਬੌਲੀਜਮ ਦਰੁਸਤ ਰਹਿੰਦਾ ਹੈ, ਜਿਸ ਨਾਲ ਭਾਰ ਘਟਦਾ ਹੈ। ਅੱਜ ਅਸੀਂ ਤੁਹਾਨੂੰ ਜਲਜੀਰਾ ਬਣਾਉਣ ਦਾ ਤਰੀਕਾ ਅਤੇ ਇਸ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਇਸ ਦੀ ਬਾਰੇ ਤੁਹਾਨੂੰ ਦੱਲਦੇ ਹਾਂ ਕਿ ਇਹ ਕਿਉਂ ਹੈ ਲਾਭਦਾਇਕ।
ਪਹਿਲਾ ਤਾਂ ਜਲਜੀਰਾ ਬਣਾਉਣ ਦੀ ਵਿਧੀ ਤੁਹਾਨੂੰ ਦੱਸਦੇ ਹਾਂ। ਗਲਾਸ ਪਾਣੀ ‘ਚ ਭੁੰਨਿਆ ਹੋਇਆ ਜੀਰਾ ਪਾਊਡਰ, ਅੰਬਚੂਰ ਪਾਊਡਰ, ਕਾਲਾ ਨਮਕ ਅਤੇ ਖੰਡ ਪਾ ਕੇ ਮਿਲਾਓ। ਇਸ ‘ਚ ਪੁਦੀਨਾ ਅਤੇ ਹਰੇ ਧਨੀਏ ਦੇ ਪੱਤਿਆਂ ਨੂੰ ਪੀਸ ਕੇ ਮਿਲਾ ਲਓ। ਬਾਅਦ ‘ਚ ਨਿੰਬੂ ਅਤੇ ਬਰਫ਼ ਪਾ ਕੇ ਪੀਓ। ਇਸ ਨੂੰ ਪੀਣ ਦੇ ਬਹੁਤ ਸਾਰੇ ਫਾਇਦੇ ਹਨ ਤੁਹਾਨੂੰ ਵਿਸਤਾਰ ਨਾਲ ਦੱਸਦੇ ਹਾਂ। ਜਲਜੀਰਾ ਪੀਣ ਨਾਲ ਭਾਰ ਘੱਟ ਹੁੰਦਾ ਹੈ। ਜਲਜੀਰੇ ‘ਚ ਕੈਲੋਰੀ ਨਹੀਂ ਹੁੰਦੀ ਅਤੇ ਇਹ ਸਰੀਰ ਦੇ ਟਾਕਸਿੰਸ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਸ ਨਾਲ ਸਾਡੇ ਸਰੀਰ ਦਾ ਭਾਰ ਘੱਟ ਹੁੰਦਾ ਹੈ। ਜਲਜੀਰਾ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਦੂਰ ਹੁੰਦੇ ਹਨ, ਜਿਸ ਨਾਲ ਚਮੜੀ ਦੀ ਚਮਕ ਵਧਦੀ ਹੈ। ਜਲਜੀਰੇ ‘ਚ ਥਾਇਮਾਲ ਹੁੰਦਾ ਹੈ। ਇਸ ਨੂੰ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼ ਵੀ ਦੂਰ ਹੁੰਦੀ ਹੈ। ਜਲਜੀਰਾ ਪੀਣ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੁੰਦੀ ਹੈ। ਜੀਰੇ ‘ਚ ਲੋਹ ਪਦਾਰਥ ਕਾਫ਼ੀ ਮੌਜੂਦ ਹੁੰਦੇ ਹਨ। ਇਸ ਲਈ ਰੋਜ਼ਾਨਾ ਜਲਜੀਰਾ ਪੀਣ ਨਾਲ ਖੂਨ ਦੀ ਘਾਟ ਨਹੀਂ ਹੁੰਦੀ। ਜਲਜੀਰਾ ਪੀਣ ਨਾਲ ਸਰੀਰ ਦੀ ਇਮਨਿਊਟੀ ਵਧਦੀ ਹੈ, ਜਿਸ ਨਾਲ ਸਰਦੀ-ਜ਼ੁਕਾਮ ਤੋਂ ਬਚਾਅ ਰਹਿੰਦਾ ਹੈ। ਜਲਜੀਰੇ ‘ਚ ਵਿਟਾਮਿਨ ਬੀ-6 ਹੁੰਦਾ ਹੈ। ਇਸ ਨੂੰ ਪੀਣ ਨਾਲ ਦਿਮਾਗ ਦੀ ਤਾਕਤ ਤੇਜ਼ ਹੁੰਦੀ ਹੈ। ਗਰਮੀ ‘ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਹੁੰਦੀ ਹੈ, ਜਿਸ ਨੂੰ ਜਲਜੀਰਾ ਰਾਹੀਂ ਠੀਕ ਕੀਤਾ ਜਾਂਦਾ ਹੈ। ਇਹ ਆਂਤੜੀਆਂ ਨੂੰ ਠੀਕ ਰੱਖਦਾ ਹੈ। ਇਸ ‘ਚ ਵਿਟਾਮਿਨ-ਸੀ ਹੁੰਦਾ ਹੈ, ਜਿਸ ਨਾਲ ਇਸ ਨੂੰ ਪੀਣ ‘ਤੇ ਤੁਰੰਤ ਊਰਜਾ ਮਿਲਦੀ ਹੈ। ਜਲਜੀਰਾ ਪੀਣ ਨਾਲ ਸਰੀਰ ‘ਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਗਰਮੀ ਦਾ ਅਸਰ ਘੱਟ ਜਾਂਦਾ ਹੈ। ਜਲਜੀਰੇ ‘ਚ ਆਇਰਨ ਅਤੇ ਕੈਲਸ਼ੀਅਮ ਦੀ ਮਾਤਰਾ ਵਧੇਰੇ ਪਾਈ ਜਾਂਦੀ ਹੈ। ਇਹ ਗਰਭਵਤੀ ਜਨਾਨੀਆਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।