National
ਬੈਂਗਲੁਰੂ ਪੁਲਿਸ ਨੇ 854 ਕਰੋੜ ਰੁਪਏ ਦੇ ਸਾਈਬਰ ਫਰਾਡ ਦੇ ਘਪਲੇ ਦਾ ਕੀਤਾ ਪਰਦਾਫਾਸ਼
30ਸਤੰਬਰ 2023: ਬੈਂਗਲੁਰੂ ਪੁਲਸ ਦੇ ਵੱਲੋਂ 854 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਦੇ ਮਾਮਲੇ ‘ਚ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮੁਲਜ਼ਮ ਨਿਵੇਸ਼ ਦੇ ਨਾਂ ‘ਤੇ ਵਟਸਐਪ ਅਤੇ ਟੈਲੀਗ੍ਰਾਮ ਰਾਹੀਂ ਲੋਕਾਂ ਨੂੰ ਸਾਈਬਰ ਧੋਖਾਧੜੀ ਦਾ ਸ਼ਿਕਾਰ ਬਣਾਉਂਦੇ ਹਨ। ਪੁਲਿਸ ਨੇ ਦੱਸਿਆ ਕਿ ਸਾਈਬਰ ਅਪਰਾਧੀ ਹਰ ਰੋਜ਼ 1,000 ਤੋਂ 5,000 ਰੁਪਏ ਕਮਾਉਣ ਦਾ ਵਾਅਦਾ ਕਰਦੇ ਸਨ। ਜ਼ਿਆਦਾ ਪੈਸਿਆਂ ਦੇ ਲਾਲਚ ਕਾਰਨ ਲੋਕ 1 ਲੱਖ ਤੋਂ 10 ਲੱਖ ਰੁਪਏ ਤੱਕ ਨਿਵੇਸ਼ ਕਰਦੇ ਸਨ। ਹੁਣ ਤੱਕ ਉਹ ਦੇਸ਼ ਭਰ ਵਿੱਚ ਹਜ਼ਾਰਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ।