Punjab
ਲੁਧਿਆਣਾ ‘ਚ ਭਾਰਤ ਨਗਰ ਚੌਕ 3 ਦਿਨਾਂ ਲਈ ਬੰਦ

30ਸਤੰਬਰ 2023: ਲੁਧਿਆਣਾ ਵਿੱਚ ਅੱਜ 30 ਸਤੰਬਰ ਤੋਂ 2 ਅਕਤੂਬਰ ਤੱਕ ਭਾਰਤ ਨਗਰ ਚੌਕ ਬੰਦ ਰਹੇਗਾ। ਸਰਕਾਰੀ ਛੁੱਟੀਆਂ ਦਾ ਫਾਇਦਾ ਉਠਾਉਂਦੇ ਹੋਏ ਐਲੀਵੇਟਿਡ ਪੁਲ ਬਣਾਉਣ ਵਾਲੀ ਕੰਪਨੀ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਪਿੱਲਰ ਖੜਾ ਕਰੇਗੀ। ਕੰਪਨੀ ਦੀ ਮਸ਼ੀਨਰੀ ਵੀਰਵਾਰ ਨੂੰ ਹੀ ਭਾਰਤ ਨਗਰ ਚੌਕ ‘ਚ ਪਹੁੰਚ ਗਈ ਸੀ।
ਲੰਘੇ ਸ਼ੁੱਕਰਵਾਰ ਨੂੰ ਭਾਰਤ ਨਗਰ ਚੌਕ ਤੋਂ ਡੀਸੀ ਦਫ਼ਤਰ ਵੱਲ ਜਾਣ ਵਾਲੇ ਵਾਹਨਾਂ ਦੀ ਐਂਟਰੀ ਬੰਦ ਕਰਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪੁਲ ਨੂੰ ਦੀਵਾਲੀ ਤੱਕ ਜਗਰਾਉਂ ਪੁਲ ਤੱਕ ਖੋਲ੍ਹੇ ਜਾਣ ਦੀ ਉਮੀਦ ਹੈ।