Connect with us

Punjab

ਵੱਡੀ ਖਬਰ : ਅਜਨਾਲ਼ਾ ਕੇਸ ‘ਚ ਭਾਈ ਅਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਪੁਲਿਸ ਹਿਰਾਸਤ ਚ

Published

on

15 ਦਸੰਬਰ 2023: ਅਜਨਾਲ਼ਾ ਕੇਸ ‘ਚ ਭਾਈ ਅਮ੍ਰਿਤਪਾਲ ਸਿੰਘ ਦਾ ਇਕ ਹੋਰ ਸਾਥੀ ਅਜਨਾਲਾ ਪੁਲਿਸ ਦੀ ਹਿਰਾਸਤ ਵਿੱਚ ਹੈ| 39 ਨੰਬਰ ਐਫ.ਆਈ.ਆਰ ‘ਚ ਮੁਕਤਸਰ ਜਿਲ੍ਹੇ ਦੇ ਇਸ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ| ਦੱਸ ਦੇਈਏ ਕਿ ਹਿਰਾਸਤ ਚ ਲਏ ਗਏ ਇਸ ਵਿਅਕਤੀ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ| ਓਥੇ ਹੀ ਅਜਨਾਲਾ ਦੇ ਸਿਵਲ ਹਸਪਤਾਲ ਚ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਹੈ| ਅੱਜ ਹੀ ਅਜਨਾਲ਼ਾ ਪੁਲਿਸ ਵੱਲੋਂ ਅਜਨਾਲ਼ਾ ਦੀ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ |