punjab
ਵੱਡੀ ਖ਼ਬਰ: ਭਗਵੰਤ ਮਾਨ ਸਰਕਾਰ ਵੱਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ 15 ਚੇਅਰਮੈਨਾਂ ਦਾ ਐਲਾਨ

ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ 15 ਚੇਅਰਮੈਨਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੰਬੰਧੀ ਮੁਖ ਮੰਤਰੀ ਭਗਵੰਤ ਮਾਨ ਵਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ‘ਚ ਉਨਾਂ ਲਿਖਿਆ ਹੈ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਸਾਥੀਆਂ ਨੂੰ ਦਿੱਤੀ ਜ਼ਿੰਮੇਵਾਰੀ ਲਈ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ, ਟੀਮ ਰੰਗਲਾ ਪੰਜਾਬ ‘ਚ “ਜੀ ਆਇਆਂ ਨੂੰ।
ਦੱਸ ਦਈਏ ਇਨ੍ਹਾਂ ‘ਚ ਜ਼ਿਲ੍ਹਾ ਯੋਜਨਾ ਬੋਰਡ ਪਠਾਨਕੋਟ ਤੋਂ ਰੋਹਿਤ ਸਿਆਲ, ਗੁਰਦਾਸਪੁਰ ਤੋਂ ਜਗਰੂਪ ਸਿੰਘ ਸੇਖਵਾਂ, ਕਪੂਰਥਲਾ ਤੋਂ ਲਲਿਤ ਸਖਲਾਨੀ, ਹੁਸ਼ਿਆਰਪੁਰ ਤੋਂ ਕਰਮਜੀਤ ਕੌਰ, ਰੂਪਨਗਰ ਤੋਂ ਹਰਮਿੰਦਰ, ਐਸ.ਏ.ਐਸ.ਨਗਰ ਤੋਂ ਪ੍ਰਭਜੋਤ ਕੌਰ, ਸੰਗਰੂਰ ਤੋਂ ਗੁਰਮੇਲ ਸਿੰਘ,ਮਾਲੇਰਕੋਟਲਾ ਤੋਂ ਸ਼ਾਕਿਬ ਅਲੀ ਰਾਜਾ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅਜੇ ਲਿਬੜਾ, ਲੁਧਿਆਣਾ ਤੋਂ ਸ਼ਰਨਪਾਲ ਮੱਕੜ,ਬਰਨਾਲਾ ਤੋਂ ਗੁਰਪ੍ਰੀਤ ਬਾਠ, ਮੋਗਾ ਤੋਂ ਹਰਮਨਦੀਪ ਸਿੰਘ, ਫਰੀਦਕੋਟ ਤੋਂ ਸੁਖਜੀਤ ਸਿੰਘ, ਤਰਨਤਾਰਨ ਤੋਂ ਗੁਰਵਿੰਦਰ ਸਿੰਘ ਅਤੇ ਫਿਰੋਜ਼ਪੁਰ ਤੋਂ ਚੰਦ ਸਿੰਘ ਗਿੱਲ ਸ਼ਾਮਲ ਹਨ।