International
ਅਮਰੀਕਾ ‘ਚ ਗ੍ਰੀਨ ਕਾਰਡ ਉਡੀਕ ਰਹੇ ਭਾਰਤੀਆਂ ਲਈ ਵੱਡੀ ਖ਼ਬਰ, ਕਾਂਗਰਸ ’ਚ ਪੇਸ਼ ਹੋਇਆ ਅਹਿਮ ਬਿੱਲ
ਅਮਰੀਕਾ ਦੀ ਪ੍ਰਤੀਨਿਧੀ ਸਭਾ ’ਚ ਦੋਵਾਂ ਧਿਰਾਂ ਨੇ ਹਰ ਦੇਸ਼ ਨੂੰ ਦਿੱਤੇ ਜਾਣ ਵਾਲੇ ਰੋਜ਼ਗਾਰ ’ਤੇ ਆਧਾਰਿਤ ਗ੍ਰੀਨ ਕਾਰਡ ਦੇਣ ਦੀ ਹੱਦ ਹਟਾਉਣ ਲਈ ਇਕ ਬਿੱਲ ਪੇਸ਼ ਕੀਤਾ ਹੈ। ਕਾਂਗਰਸ ਦੀ ਮੈਂਬਰ ਜੋਏ ਲਫਗਰੇਨ ਅਤੇ ਜੌਨ ਕੁਰਟਿਸ ਨੇ ਇਹ ਬਿੱਲ ਪੇਸ਼ ਕੀਤਾ ਅਤੇ ਇਸ ਨਾਲ ਭਾਰਤੀ ਆਈ. ਟੀ. ਪੇਸ਼ੇਵਰਾਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ, ਜੋ ਲੰਬੇ ਸਮੇਂ ਤੋਂ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਉਡੀਕ ਕਰ ਰਹੇ ਹਨ। ‘ਈਕਵਲ ਅਕਸੈੱਸ ਟੂ ਗ੍ਰੀਨ ਕਾਰਡਜ਼ ਫਾਰ ਲੀਗਲ ਇੰਪਲਾਈਮੈਂਟ’ ਕਾਨੂੰਨ 2021 ਨੂੰ ਪਹਿਲਾਂ ਸੀਨੇਟ ’ਚ ਪਾਸ ਕਰਨ ਦੀ ਲੋੜ ਹੈ, ਜਿਸ ਤੋਂ ਬਾਅਦ ਇਹ ਰਾਸ਼ਟਰਪਤੀ ਦੇ ਦਸਤਖਤਾਂ ਲਈ ਵ੍ਹਾਈਟ ਹਾਊਸ ’ਚ ਜਾਏਗਾ।
ਇਹ ਬਿੱਲ ਰੋਜ਼ਗਾਰ ਆਧਾਰਿਤ ਪ੍ਰਵਾਸੀ ਵੀਜ਼ਾ ’ਤੇ ਪ੍ਰਤੀ ਦੇਸ਼ ਨੂੰ 7 ਫੀਸਦੀ ਦੀ ਹੱਦ ਨੂੰ ਹਟਾਉਣ ਦਾ ਪ੍ਰਬੰਧ ਕਰਦਾ ਹੈ, ਨਾਲ ਹੀ ਇਸ ’ਚ ਪਰਿਵਾਰ ਵੱਲੋਂ ਸਪਾਂਸਰ ਕੀਤੇ ਵੀਜ਼ਾ ’ਤੇ ਪ੍ਰਤੀ ਦੇਸ਼ 7 ਫੀਸਦੀ ਦੀ ਹੱਦ ਨੂੰ ਵਧਾ ਕੇ 15 ਫੀਸਦੀ ਤਕ ਵਧਾਇਆ ਗਿਆ ਹੈ। ਇਮੀਗ੍ਰੇਸ਼ਨ ਅਤੇ ਨਾਗਰਿਕਤਾ ’ਤੇ ਹਾਊਸ ਦੀ ਸਬ-ਕਮੇਟੀ ਦੀ ਚੇਅਰਪਰਸਨ ਲੋਫਗਰੇਨ ਨੇ ਕਿਹਾ, “ਅਸੀਂ ਸਾਰੇ ਜਾਣਦੇ ਹਾਂ ਕਿ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ’ਚ ਦਹਾਕਿਆਂ ਤੋਂ ਬਹੁਤ ਤਰੁੱਟੀਆਂ ਹਨ।” ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਵੀਜ਼ਾ ਦੇਣ ਦੀ ਮੂਲ ਰੂਪਰੇਖਾ 20ਵੀਂ ਸਦੀ ਦੀ ਹੈ ਤੇ ਇਸ ਨੂੰ ਆਖਰੀ ਵਾਰ ਗੰਭੀਰ ਤੌਰ ’ਤੇ 1990 ’ਚ ਸੋਧਿਆ ਗਿਆ ਸੀ, ਜਦੋਂ ਸੰਸਦ ਨੇ ਵਿਸ਼ਵਵਿਆਪੀ ਪੱਧਰ ’ਤੇ ਵੀਜ਼ਾ ਦੀ ਅਲਾਟਮੈਂਟ ’ਤੇ ਦੁਨੀਆ ਭਰ ’ਚ ਇਕ ਹੱਦ ਤੈਅ ਕਰ ਦਿੱਤੀ ਤੇ ਪ੍ਰਤੀ ਦੇਸ਼ 7 ਫੀਸਦੀ ਦੀ ਹੱਦ ਅੱਜ ਵੀ ਮੌਜੂਦ ਹੈ।ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਇਨ੍ਹਾਂ ਹੱਦਾਂ ਕਾਰਨ 1990 ਤੋਂ ਗਰੀਨ ਕਾਰਡ ਪ੍ਰਾਪਤ ਕਰਨ ਦੀ ਉਡੀਕ ਕਰ ਰਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ। ਇਸ ਦਾ ਪ੍ਰਭਾਵ ਇਹ ਹੋਇਆ ਕਿ ਘੱਟ ਆਬਾਦੀ ਵਾਲੇ ਦੇਸ਼ਾਂ ਨੂੰ ਵੀ ਓਨੀ ਹੀ ਗਿਣਤੀ ’ਚ ਵੀਜ਼ੇ ਦਿੱਤੇ ਗਏ, ਜਿੰਨੇ ਵੀਜ਼ੇ ਜ਼ਿਆਦਾ ਆਬਾਦੀ ਵਾਲੇ ਦੇਸ਼ਾਂ ਨੂੰ ਮਿਲੇ।
ਪਾਕਿਸਤਾਨ ਦੇ ਵਪਾਰੀਆਂ ਨੇ ਇਕ ਹਿੰਦੂ ਵਪਾਰੀ ਦੇ ਕਤਲ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ। ਇਸ ਕਾਰਨ ਖੁਜ਼ਦਾਰ ਅਤੇ ਕਰਾਚੀ ਵਿਚਕਾਰ ਘੰਟਿਆਂ ਤੱਕ ਜਾਮ ਰਿਹਾ। ਐਕਸਪ੍ਰੈੱਸ ਟ੍ਰਿਬਿਊਨ ਦੀ ਇਕ ਰਿਪੋਰਟ ਮੁਤਾਬਕ ਬਲੋਚਿਸਤਾਨ ਦੇ ਖੁਜ਼ਦਾਰ ਜ਼ਿਲ੍ਹੇ ਦੇ ਵਾਧ ਕਸਬੇ ਵਿਚ ਵਪਾਰੀਆਂ ਨੇ ਇਕ ਹਿੰਦੂ ਵਪਾਰੀ ਦੇ ਕਤਲ ਦੇ ਵਿਰੋਧ ਵਿਚ ਹੜਤਾਲ ਕੀਤੀ ਅਤੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਖੁਜ਼ਦਾਰ ਅਤੇ ਕਰਾਚੀ ਵਿਚਾਲੇ ਆਵਾਜਾਈ ਕਈ ਘੰਟੇ ਤੱਕ ਠੱਪ ਰਹੀ।
ਪੁਲਿਸ ਮੁਤਾਬਕ ਹਥਿਆਰਾਂ ਨਾਲ ਲੈਸ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਵਪਾਰੀ ਅਸ਼ੋਕ ਕੁਮਾਰ ‘ਤੇ ਗੋਲੀਆਂ ਚਲਾ ਦਿੱਤੀਆਂ ਸਨ ਜਦੋਂ ਉਹ ਵਾਧ ਬਾਜ਼ਾਰ ਵਿਚ ਆਪਣੀ ਦੁਕਾਨ ‘ਤੇ ਸੀ।ਗੰਭੀਰ ਰੂਪ ਨਾਲ ਜ਼ਖਮੀ ਹੋਏ ਅਸ਼ੋਕ ਕੁਮਾਰ ਨੂੰ ਵਾਧ ਸਰਕਾਰੀ ਹਸਪਤਾਲ ਲਿਜਾਇਆ ਗਿਆ ਸੀ ਪਰ ਕਈ ਗੋਲੀਆਂ ਲੱਗਣ ਕਾਰਨ ਉਹਨਾਂ ਦੀ ਮੌਤ ਹੋ ਗਈ। ਇਸ ਦੇ ਵਿਰੋਧ ਵਿਚ ਵਾਧ ਦੇ ਵਪਾਰੀਆਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਬੇਰੀਕੇਡ ਲਗਾ ਕੇ ਰਾਸ਼ਟਰੀ ਹਾਈਵੇਅ ਬੰਦ ਕਰ ਦਿੱਤਾ। ਰਿਪੋਰਟ ਮੁਤਾਬਕ ਬਲੋਚਿਸਤਾਨ ਨੈਸ਼ਨਲ ਪਾਰਟੀ ਦੇ ਕਾਰਕੁਨਾਂ ਅਤੇ ਵਪਾਰੀਆਂ ਨੇ ਸਥਾਨਕ ਪ੍ਰਸ਼ਾਸਨ ਅਤੇ ਸੰਬੰਧਤ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਕਰ ਰਹੇ ਵਪਾਰੀਆਂ ਨੇ ਦੋਸ਼ ਲਗਾਇਆ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜ਼ਿੰਮੇਵਾਰ ਸੰਸਥਾਵਾਂ ਆਪਣੀ ਭੂਮਿਕਾ ਨਿਭਾਉਣ ਵਿਚ ਹੋਰ ਲੋਕਾਂ ਦੀ ਜਾਨ ਅਤੇ ਜਾਇਦਾਦ ਬਚਾਉਣ ਵਿਚ ਅਸਫਲ ਰਹੀਆਂ ਹਨ। ਵਪਾਰੀਆਂ ਨੇ ਅਸ਼ੋਕ ਕੁਮਾਰ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ।
ਪ੍ਰਦਰਸ਼ਨ ਕਰ ਰਹੇ ਵਪਾਰੀਆਂ ਨੂੰ ਮਨਾਉਣ ਲਈ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਖੁਜ਼ਦਾਰ ਐੱਸ.ਐੱਸ.ਪੀ. ਅਰਬਾਬ ਅਮਜ਼ਦ ਅਲੀ ਕਾਲੀ ਅਤੇ ਸਹਾਇਕ ਕਮਿਸ਼ਨਰ ਰਹਿਮਤ ਮੁਰਾਜ ਦਸ਼ਤੀ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਅਸ਼ੋਕ ਕੁਮਾਰ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਿਸ ਤੋਂ ਭਰੋਸਾ ਮਿਲਣ ਦੇ ਬਾਅਦ ਵਪਾਰੀ ਸ਼ਾਂਤ ਹੋਏ। ਇਸ ਮਗਰੋਂ ਆਵਾਜਾਈ ਵਿਵਸਥਾ ਮੁੜ ਚਾਲੂ ਹੋ ਸਕੀ।