Punjab
ਵੱਡੀ ਖ਼ਬਰ : ਸੰਗਰੂਰ ਦੇ ਧੂਰੀ ‘ਚ ਗੰਨਾ ਕਿਸਾਨਾਂ ਦਾ ਧਰਨਾ ਸਮਾਪਤ

22 ਦਸੰਬਰ 2023: ਸੰਗਰੂਰ ਦੇ ਧੂਰੀ ‘ਚ ਚੱਲ ਰਿਹਾ ਗੰਨਾ ਕਿਸਾਨਾਂ ਦਾ ਧਰਨਾ ਸਮਾਪਤਹੋ ਗਿਆ ਹੈ| ਓਥੇ ਹੀ ਦੱਸ ਦੇਈਏ ਕਿ ਪੰਜਾਬ ਦੇ ਕੇਨ ਕਮਿਸ਼ਨਰ ਅਤੇ ਪ੍ਰਸ਼ਾਸਨ ਨਾਲ ਮੰਗਾਂ ਤੇ ਸਹਿਮਤੀ ਬਣ ਗਈ ਹੈ| ਬੀਤੇ ਦਿਨ ਵੀਰਵਾਰ ਨੂੰ ਸੰਗਰੂਰ ਦੇ ਐਸਐਸਪੀ ਦਫ਼ਤਰ ਵਿੱਚ ਕਿਸਾਨ ਆਗੂਆਂ ਦੀ ਕੇਨ ਕਮਿਸ਼ਨਰ ਅਤੇ ਸੰਗਰੂਰ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਸੀ|
ਗੰਨੇ ਦੀ ਖਰੀਦ ਨੂੰ ਲੈਕੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਕਰ ਰਹੇ ਸੀ ਗੰਨਾ ਮਿੱਲ ਧੂਰੀ ਅੱਗੇ ਪ੍ਰਦਸ਼ਨ ਅਤੇ ਮੀਟਿੰਗ ਤੋਂ ਬਾਅਦ ਹੋਏ ਸਮਝੌਤੇ ਤੋਂ ਬਾਅਦ ਗੰਨਾ ਮਿੱਲ ਨੇ ਕਿਸਾਨਾਂ ਦੀਆਂ ਗੰਨੇ ਦੀਆਂ ਭਰੀਆਂ 22 ਟਰਾਲੀਆਂ ਲਈ ਗੇਟ ਖੋਲ ਦਿੱਤੇ ਹਨ| ਸਮਝੌਤੇ ਵਿੱਚ ਕਿਹਾ ਗਿਆ ਹੈ ਕਿ ਹਰ ਰੋਜ਼ ਕਿਸਾਨਾਂ ਦੀਆਂ 10 ਟਰਾਲੀਆਂ ਨੂੰ ਹੀ ਮਿੱਲ ਦੇ ਅੰਦਰ ਐਂਟਰੀ ਮਿਲੇਗੀ |
ਧੂਰੀ ਗੰਨਾ ਮਿੱਲ ਇਕ ਪ੍ਰਾਈਵੇਟ ਵਪਾਰੀ ਦੀ ਹੈ ਜੋ ਕਿ ਪਿਛਲੇ ਸਮੇਂ ਤੋਂ ਘਾਟੇ ਵਿੱਚ ਚੱਲ ਰਹੀ ਹੈ, ਜਿਸ ਕਾਰਨ ਕਿਸਾਨਾਂ ਦੇ ਗੰਨੇ ਦੀ ਖਰੀਦ ਨਹੀਂ ਕਰ ਰਹੀ ਸੀ ਅਤੇ ਪਿਛਲੇ ਬਕਾਏ ਵੀ ਨਹੀਂ ਦੇ ਰਹੀ ਸੀ| ਹੁਣ ਮੀਟਿੰਗ ਤੋਂ ਬਾਅਦ ਮਿਲੇ ਭਰੋਸੇ ਅਨੁਸਾਰ ਸਰਕਾਰ ਦੇ ਨਾਲ ਮਿੱਲ ਨੂੰ ਅਗਲੇ ਸਾਲ ਤੋਂ ਚਲਾਉਣ ਲਈ ਇੱਕ ਦੌਰ ਦੀ ਹੋਰ ਬੈਠਕ ਹੋਵੇਗੀ|