Connect with us

Punjab

ਵੱਡੀ ਖ਼ਬਰ: ਬਠਿੰਡਾ ‘ਚ 7 ਜੂਨ ਨੂੰ 10 ਥਾਵਾਂ ‘ਤੇ ਹੋਣਗੇ ਬੰਬ ਧਮਾਕੇ! ਪੁਲਿਸ ਹੋਈ ਚੌਕਸ

Published

on

ਅੰਮ੍ਰਿਤਸਰ ਬੰਬ ਧਮਾਕੇ ਤੋਂ ਬਾਅਦ ਹੁਣ ਸ਼ਰਾਰਤੀ ਅਨਸਰ ਬਠਿੰਡਾ ਵਿੱਚ ਵੱਡੇ ਧਮਾਕਿਆਂ ਦੀ ਸਾਜਿਸ਼ ਰਚ ਰਹੇ ਹਨ। ਜਾਣਕਾਰੀ ਮੁਤਾਬਕ ਬਠਿੰਡਾ ‘ਚ ਬੰਬ ਧਮਾਕੇ ਦੀ ਧਮਕੀ ਵਾਲੇ ਪੱਤਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਿਆਸਤਦਾਨਾਂ, ਅਧਿਕਾਰੀਆਂ ਅਤੇ ਕਾਰੋਬਾਰੀਆਂ ਨੂੰ ਭੇਜੇ ਗਏ ਹਨ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ ਹੈ।

ਇਸ ਸਬੰਧੀ ਬਠਿੰਡਾ ਦੇ ਐੱਸ. ਐੱਸ.ਪੀ. ਗੁਰਨੀਤ ਖੁਰਾਣਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਧਮਕੀ ਦੇਣ ਵਾਲਾ ਵਿਅਕਤੀ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਵੇਗਾ। ਐੱਸ. ਐੱਸ.ਪੀ. ਨੇ ਦੱਸਿਆ ਕਿ ਪੋਸਟਮੈਨ ਰਾਹੀਂ ਧਮਕੀ ਭਰੇ ਪੱਤਰ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ ਹੁਣ ਤੱਕ 6 ਅਜਿਹੇ ਪੱਤਰ ਹਨ ਜੋ ਅਸਲ ਹਨ ਅਤੇ ਬਾਕੀ ਫੋਟੋ ਕਾਪੀਆਂ ਹਨ। ਪੱਤਰ ਵਿੱਚ ਦੱਸੀਆਂ ਥਾਵਾਂ ’ਤੇ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਤੁਹਾਨੂੰ ਦੱਸ ਦੇਈਏ ਕਿ ਚਿੱਠੀ ਵਿੱਚ ਧਮਕੀ ਦੇਣ ਵਾਲੇ ਵਿਅਕਤੀ ਨੇ ਲਿਖਿਆ ਹੈ ਕਿ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ 7 ਜੂਨ 2023 ਨੂੰ ਬਠਿੰਡਾ ਸ਼ਹਿਰ ਵਿੱਚ ਘੱਟੋ-ਘੱਟ 10 ਥਾਵਾਂ ‘ਤੇ ਬੰਬ ਧਮਾਕੇ ਹੋਣ ਵਾਲੇ ਹਨ ਅਤੇ ਸਾਰਾ ਸਾਮਾਨ ਪਹੁੰਚ ਗਿਆ ਹੈ। ਹੁਣ ਸਿਰਫ ਪੁਲਿਸ ਹੈ ਤੇ ਫੌਜ ਦੀ ਕੋਈ ਗੱਲ ਨਹੀਂ ਰਹੀ ਤੇ ਹੁਣ ਬਠਿੰਡਾ ਨੂੰ ਰੱਬ ਹੀ ਬਚਾ ਸਕਦਾ ਹੈ….ਜੇ ਕੋਈ ਰੋਕ ਸਕਦਾ ਹੈ ਤਾਂ ਰੋਕੋ… ਅਸੀਂ ਪੰਜਾਬ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਨਹੀਂ ਰਹਿਣ ਦੇਵਾਂਗੇ.. ਅੰਤ ਵਿੱਚ ਲਿਖਿਆ, ਮੈਨੂੰ ਫੜ ਕੇ ਦਿਖਾਓ.. ਮੰਨਾ ਖਾਲਿਸਤਾਨ ਸਾਡਾ ਮਿਸ਼ਨ ਹੈ, ਜ਼ਿੰਦਾ ਹੈ ਅਤੇ ਹਮੇਸ਼ਾ ਜ਼ਿੰਦਾ ਰਹੇਗਾ।