Punjab
ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਭਾਰੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਬਰਾਮਦ

GURDASPUR: ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਨੇ ਆਬਕਾਰੀ ਵਿਭਾਗ ਨਾਲ ਮਿਲ ਕੇ ਪੁਲਿਸ ਪਾਰਟੀਆਂ ਦੇ ਨਾਲ ਪਿੰਡ ਮੋਚਪੁਰ ਵਿਖੇ ਬਿਆਸ ਦਰਿਆ ਦੇ ਮੰਡ ਖੇਤਰ ‘ਚ ਛਾਪੇਮਾਰੀ ਕੀਤੀ | ਇਸ ਮੌਕੇ ਪੁਲਿਸ ਨੇ 20 ਤਰਪਾਲਾਂ ਵਿੱਚੋਂ 4 ਹਜ਼ਾਰ ਕਿਲੋ ਲਾਹਣ ਅਤੇ 1 ਲੱਖ 50 ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਥਾਣਾ ਭੈਣੀ ਮੀਆਂ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਥਾਣਾ ਭੈਣੀ ਮੀਆਂ ਖਾਂ ਦੀ ਇੰਸਪੈਕਟਰ ਸੁਮਨਪ੍ਰੀਤ ਕੌਰ, ਆਬਕਾਰੀ ਵਿਭਾਗ ਦੇ ASI ਜਸਵਿੰਦਰਪਾਲ ਸਿੰਘ, ਏਐਸਆਈ ਰਾਕੇਸ਼ ਕੁਮਾਰ ਪੁਲਿਸ ਪਾਰਟੀਆਂ ਸਮੇਤ ਪਿੰਡ ਮੋਚਪੁਰ ਦਰਿਆ ਬਿਆਸ ਦੇ ਮੰਡ ਪੁੱਜੇ। ਇਸ ਦੌਰਾਨ ਇਲਾਕੇ ਦੇ ਪਿੰਡ ਮੋਚਪੁਰ ਦੀ ਤਲਾਸ਼ੀ ਲੈਣ ’ਤੇ ਇੱਕ ਟੋਏ ਵਿੱਚ ਰੱਖੀਆਂ ਪਲਾਸਟਿਕ ਦੀਆਂ 20 ਤਰਪਾਲਾਂ ਬਰਾਮਦ ਹੋਈਆਂ। ਜਿਸ ਵਿੱਚੋਂ 4 ਹਜ਼ਾਰ ਕਿੱਲੋ ਲਾਹਣ ਬਰਾਮਦ ਹੋਈ। ਇਸ ਦੇ ਨਾਲ ਹੀ 5 ਪਲਾਸਟਿਕ ਦੇ ਡੱਬਿਆਂ ‘ਚੋਂ 1 ਲੱਖ 50 ਹਜ਼ਾਰ ਮਿਲੀ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਥਾਣਾ ਭੈਣੀ ਮੀਆਂ ਖਾਂ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਰਚ ਆਪਰੇਸ਼ਨ ਜਾਰੀ ਰਹੇਗਾ